ਲਿਓਨ : ਭਾਰਤ ਦੇ ਧਨੁਸ਼ ਲੋਗਾਨਾਥਨ ਨੇ ਸਪੇਨ ਦੇ ਲਿਓਨ ਵਿੱਚ ਆਈਡਬਲਿਯੂਐਫ ਜੂਨੀਅਰ ਵਿਸ਼ਵ ਵੇਟਲਿਫਟਿੰਗ ਚੈਂਪੀਅਨਸ਼ਿਪ 2024 ਵਿੱਚ ਪੁਰਸ਼ਾਂ ਦੇ 55 ਕਿਲੋਗ੍ਰਾਮ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਲਿਆ ਹੈ। ਇਹ ਜੂਨੀਅਰ ਵੇਟਲਿਫਟਿੰਗ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਿਸੇ ਭਾਰਤੀ ਪੁਰਸ਼ ਅਥਲੀਟ ਦਾ ਪਹਿਲਾ ਤਗ਼ਮਾ ਹੈ।
ਭਾਰਤੀ ਵੇਟਲਿਫਟਰ ਲੋਗਾਨਾਥਨ ਧਨੁਸ਼ ਨੇ ਆਈਡਬਲਿਊਐੱਫ ਜੂਨੀਅਰ ਵਿਸ਼ਵ ਵੇਟਲਿਫਟਿੰਗ ਚੈਂਪੀਅਨਸ਼ਿਪ ਦੇ 55 ਕਿਲੋ ਭਾਰ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਇਹ ਜੂਨੀਅਰ ਵੇਟਲਿਫਟਿੰਗ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਿਸੇ ਭਾਰਤੀ ਪੁਰਸ਼ ਅਥਲੀਟ ਦਾ ਪਹਿਲਾ ਤਗ਼ਮਾ ਹੈ। ਇਸ 17 ਸਾਲਾ ਵੇਟਲਿਫਟਰ ਨੇ ਕੁੱਲ 231 ਕਿਲੋ ਵਜ਼ਨ ਚੁੱਕਿਆ ਅਤੇ ਸਨੈਚ ਮੁਕਾਬਲੇ ‘ਚ 107 ਕਿਲੋ ਵਜ਼ਨ ਚੁੱਕ ਕੇ ਕਾਂਸੀ ਦਾ ਤਗ਼ਮਾ ਜਿੱਤਿਆ।
ਤੁਹਾਨੂੰ ਦੱਸ਼ ਦਈਏ ਕਿ ਪ੍ਰਾਪਤ ਜਾਣਕਾਰੀ ਮੁਤਾਬਕ ਧਨੁਸ਼ ਨੇ ਗਰੁੱਪ ਬੀ ਵਿੱਚ ਹਿੱਸਾ ਲਿਆ। ਵੱਧ ਵਜ਼ਨ ਚੁੱਕਣ ਵਾਲੇ ਵੇਟਲਿਫਟਰਾਂ ਨੂੰ ਗਰੁੱਪ ਏ ਵਿੱਚ ਰੱਖਿਆ ਜਾਂਦਾ ਹੈ। ਇਸ ਮਗਰੋਂ ਗਰੁੱਪ ਬੀ ਅਤੇ ਹੋਰ ਗਰੁੱਪ ਹੁੰਦੇ ਹਨ। ਉਹ ਕਲੀਨ ਐਂਡ ਜਰਕ ਵਰਗ ਵਿੱਚ 124 ਕਿਲੋ ਦੀ ਸਰਵੋਤਮ ਕੋਸ਼ਿਸ਼ ਨਾਲ 13ਵੇਂ ਸਥਾਨ ‘ਤੇ ਰਿਹਾ ਦੂਜੇ ਪਾਸੇ ਵੀਅਤਨਾਮ ਦੇ ਡੁਔਂਗ ਕੇ ਨੇ ਕੁੱਲ 253 ਕਿਲੋਗ੍ਰਾਮ (115 ਕਿਲੋਗ੍ਰਾਮ + 140 ਕਿਲੋਗ੍ਰਾਮ) ਦੀ ਲਿਫਟ ਨਾਲ ਸੋਨ ਤਮਗਾ ਜਿੱਤਿਆ ਅਤੇ ਜਾਪਾਨ ਦੇ ਕੋਟਾਰੋ ਤੋਮਾਰੀ ਨੇ 247 ਕਿਲੋਗ੍ਰਾਮ (108 ਕਿਲੋ + 139 ਕਿਲੋਗ੍ਰਾਮ) ਦੀ ਕੁੱਲ ਲਿਫਟ ਨਾਲ ਚਾਂਦੀ ਦਾ ਤਗਮਾ ਜਿੱਤਿਆ। ਤੁਹਾਨੂੰ ਦੱਸ ਦਈਏ ਕਿ ਪੁਰਸ਼ਾਂ ਦੇ 55 ਕਿਲੋਗ੍ਰਾਮ ਵਿੱਚ, ਗਰੁੱਪ ਏ ਅਤੇ ਗਰੁੱਪ ਬੀ ਵਿੱਚ ਮੁਕਾਬਲਾ ਕਰਨ ਵਾਲੇ ਕੁੱਲ 24 ਵੇਟਲਿਫਟਰਾਂ ਵਿੱਚੋਂ, 14 ਨੇ ਧਨੁਸ਼ ਤੋਂ ਵੱਧ ਭਾਰ ਲੈ ਕੇ ਪ੍ਰਵੇਸ਼ ਕੀਤਾ। ਵੇਟਲਿਫਟਿੰਗ ਵਿੱਚ, ਅਥਲੀਟਾਂ ਨੂੰ ਮੁਕਾਬਲੇ ਤੋਂ ਪਹਿਲਾਂ ਦਰਜ ਕੀਤੇ ਗਏ ਭਾਰ ਦੇ ਅਧਾਰ ਤੇ ਸਮੂਹਾਂ ਵਿੱਚ ਵੰਡਿਆ ਜਾਂਦਾ ਹੈ।