ਨਵੀਂ ਦਿੱਲੀ, 30 ਨਵੰਬਰ
ਕਾਂਗਰਸ ਸਮੇਤ 16 ਸਿਆਸੀ ਪਾਰਟੀਆਂ ਦੇ ਨੇਤਾਵਾਂ ਨੇ ਸੰਸਦ ਦੇ ਸਰਦ ਰੁੱਤ ਇਜਲਾਸ ਦੀ ਬਾਕੀ ਮਿਆਦ ਲਈ ਰਾਜ ਸਭਾ ਦੇ 12 ਵਿਰੋਧੀ ਮੈਂਬਰਾਂ ਨੂੰ ਮੁਅੱਤਲ ਕਰਨ ਦੇ ਸਬੰਧ ਵਿਚ ਅੱਗੇ ਦੀ ਰਣਨੀਤੀ ਲਈ ਅੱਜ ਚਰਚਾ ਕੀਤੀ। ਸੂਤਰਾਂ ਨੇ ਦੱਸਿਆ ਕਿ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਸੰਸਦ ਮੈਂਬਰਾਂ ਦੀ ਮੁਅੱਤਲੀ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ ਅਤੇ ਉਨ੍ਹਾਂ ਦੀ ਮੁਅੱਤਲੀ ਨੂੰ ਰੱਦ ਕਰਨ ‘ਤੇ ਜ਼ੋਰ ਦਿੱਤਾ। ਮੀਟਿੰਗ ਵਿਚ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ, ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਲੋਕ ਸਭਾ ਵਿਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ, ਚੀਫ ਵ੍ਹਿਪ ਕੇ. ਸੁਰੇਸ਼, ਰਾਜ ਸਭਾ ਵਿੱਚ ਕਾਂਗਰਸ ਦੇ ਉਪ ਨੇਤਾ ਆਨੰਦ ਸ਼ਰਮਾ ਅਤੇ ਚੀਫ ਵ੍ਹਿਪ ਜੈਰਾਮ ਰਮੇਸ਼ ਮੌਜੂਦ ਸਨ। ਇਸ ਦੇ ਨਾਲ ਹੀ ਡੀਐੱਮਕੇ ਦੇ ਟੀਆਰ ਬਾਲੂ, ਸ਼ਿਵ ਸੈਨਾ ਦੀ ਪ੍ਰਿਅੰਕਾ ਚਤੁਰਵੇਦੀ, ਰਾਸ਼ਟਰਵਾਦੀ ਕਾਂਗਰਸ ਪਾਰਟੀ ਅਤੇ ਹੋਰ ਕਈ ਪਾਰਟੀਆਂ ਦੇ ਨੇਤਾ ਵੀ ਇਸ ਮੀਟਿੰਗ ਵਿੱਚ ਸ਼ਾਮਲ ਹੋਏ। ਮੁਅੱਤਲ ਕੀਤੇ ਮੈਂਬਰਾਂ ਵਿੱਚ ਸੀਪੀਆਈ-ਐੱਮ ਦੇ ਇਲਾਮਾਰਮ ਕਰੀਮ, ਕਾਂਗਰਸ ਦੀ ਫੂਲੋਂ ਦੇਵੀ ਨੇਤਾਮ, ਛਾਇਆ ਵਰਮਾ, ਰਿਪੁਨ ਬੋਰਾ, ਰਾਜਮਨੀ ਪਟੇਲ, ਸਈਦ ਨਾਸਿਰ ਹੁਸੈਨ, ਅਖਿਲੇਸ਼ ਪ੍ਰਤਾਪ ਸਿੰਘ, ਡੋਲਾ ਸੇਨ ਅਤੇ ਤ੍ਰਿਣਮੂਲ ਦੀ ਸ਼ਾਂਤਾ ਛੇਤਰੀ, ਸ਼ਿਵ ਸੈਨਾ ਦੇ ਪ੍ਰਿਅੰਕਾ ਚਤੁਰਵੇਦੀ ਅਤੇ ਅਨਿਲ ਦੇਸਾਈ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਵਿਨੈ ਵਿਸਵਮ।