ਅਸ਼ੋਕ ਬਾਂਸਲ ਮਾਣਸਾ
ਅੱਜਕਲ੍ਹ ਦੇ ਬਹੁਤੇ ਪੰਜਾਬੀ ਸਟਾਰ ਕਲਾਕਾਰ ਆਪਣੇ ਗੀਤ ਅੰਗਰੇਜ਼ੀ ਦੇ ਲਫ਼ਜ਼ਾਂ ਨਾਲ ਸ਼ੁਰੂ ਕਰਦੇ ਹਨ। ਪੰਜਾਬੀ ਗੀਤਾਂ ਵਿੱਚ ਅੰਗਰੇਜ਼ੀ ਦੇ ਲਫ਼ਜ਼ ਘਸੋੜ ਘਸੋੜ ਕੇ ਖੁਦ ਵੀ ਕੱਚਘਰੜ ਜਹੀ ਅੰਗਰੇਜ਼ੀ ਬੋਲਣ ਲੱਗ ਪੈਂਦੇ ਹਨ
ਦੂਸਰੇ ਪਾਸੇ ਜਦੋਂ ਮੈਂ ਦਿਲਜੀਤ ਬਾਰੇ ਸੋਚਦਾ ਹਾਂ (ਜਿਸਨੂੰ ਅੱਜ ਏਸ਼ੀਅਨ ਸੰਗੀਤ ਦਾ ਬਾਦਸ਼ਾਹ ਕਿਹਾ ਜਾ ਸਕਦਾ ਹੈ) ਅੱਜ ਜਦੋਂ ਮੈਂ ਉਸਦੀ ਪੱਤਰਕਾਰਾਂ ਨਾਲ ਵਾਰਤਾਲਾਪ ਵੇਖਦਾ ਹਾਂ ਉਸਦਾ ਸ਼ੁਧ ਪੰਜਾਬੀ ਉਚਾਰਨ ਸੁਣਦਾ ਹਾਂ ਤਾਂ ਇਕ ਯਕੀਨ ਨਾਲ ਮਾਲੋਮਾਲ ਹੋ ਜਾਂਦਾ ਹਾਂ ਕਿ ਪੰਜਾਬੀ ਜ਼ੁਬਾਨ ਨੂੰ ਕਿਸੇ ਤੋਂ ਕੋਈ ਖਤਰਾ ਨਹੀਂ। ਐਡਾ ਵੱਡਾ ਮੁਕਾਮ ਹਾਸਲ ਕਰਨ ਵਾਲਾ ਕਲਾਕਾਰ ਅੰਗਰੇਜ਼ੀ,ਹਿੰਦੀ ਦੇ ਪੱਤਰਕਾਰਾਂ ਨਾਲ ਵੀ ਸ਼ੁਧ ਪੰਜਾਬੀ ਵਿਚ ਹੀ ਗੱਲ ਕਰਕੇ ਮਾਣ ਮਹਿਸੂਸ ਕਰ ਰਿਹਾ ਹੈ
ਜੇ ਉਹਦੀ ਥਾਂ ਤੇ ਕੋਈ ਹੋਰ ਹੁੰਦਾ ਤਾਂ ਹੁਣ ਨੂੰ ਯਾ ਯਾ ਕਰਨ ਲੱਗ ਪਿਆ ਹੁੰਦਾ। ਭਾਵੇਂ ਜੈਪੁਰ ਅਖਾੜਾ ਲਾਵੇ ਭਾਵੇਂ ਹੈਦਰਾਬਾਦ ਪਰ ਬੋਲਦਾ ਜਵਾਂ ਓਵੇਂ ਜਿਵੇਂ ਅੱੱਜ ਤੋਂ ਵੀਹ ਸਾਲ ਪਹਿਲਾਂ ਲੁਧਿਆਣੇ ਬੋਲਦਾ ਹੁੰਦਾ ਸੀ
ਜੇਕਰ ਅੱਜ ਕਿਸੇ ਨੂੰ ਵਿਸ਼ਵ ਪੱਧਰ ਤੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਝੰਡਾ ਬਰਦਾਰ ਕਹਣਾ ਹੋਵੇ ਤਾਂ ਦਿਲਜੀਤ ਤੋਂ ਵੱਡਾ ਕੋਈ ਨਾਮ ਨਜ਼ਰ ਨਹੀਂ ਆਉਂਦਾ ਉਹੀ ਪੰਜਾਬੀਆਂ ਵਾਲੀ ਪੱਗ, ਮਾਖਿਓਂ ਮਿੱਠੀ ਬੋਲੀ,,ਨਿਰ ਵੈਰ,,ਨਿਰ ਵਿਰੋਧ,,ਅੱਤ ਦੀ ਹਲੀਮੀ