ਮੈਕਸੀਕੋ : ਮੈਕਸੀਕੋ ਵਿਚ ਵੱਡਾ ਹਾਦਸਾ ਵਾਪਰ ਗਿਆ ਜਿਸ ਦੌਰਾਨ ਕਈ ਪਰਵਾਸੀਆਂ ਦੀ ਮੌਤ ਹੋ ਗਈ ਤੇ ਵੱਡੀ ਗਿਣਤੀ ਵਿਚ ਪਰਵਾਸੀ ਜ਼ਖਮੀ ਹੋ ਗਏ। ਗੈਰ ਕਾਨੂੰਨੀ ਢੰਗ ਨਾਲ ਦੂਜੇ ਦੇਸ਼ਾਂ ਵਿਚ ਜਾਣ ਦੀ ਘਟਨਾਵਾਂ ਵਿਚ ਪਹਿਲਾਂ ਹੋਏ ਹਾਦਸਿਆਂ ਵਿਚ ਕਈ ਪਰਵਾਸੀ ਜਾਨ ਗੁਆ ਚੁੱਕੇ ਹਨ।

ਨੈਸ਼ਨਲ ਮਾਈਗ੍ਰੇਸ਼ਨ ਇੰਸਟੀਚਿਊਟ (ਆਈਐਨਐਮ) ਨੇ ਘਟਨਾ ਤੋਂ ਬਾਅਦ ਇੱਕ ਬਿਆਨ ਜਾਰੀ ਕੀਤਾ। ਆਈਐਨਐਮ ਨੇ ਇੱਕ ਬਿਆਨ ਵਿੱਚ ਕਿਹਾ ਕਿ ਚਿਆਪਾਸ ਵਿੱਚ ਪਿਜ਼ੀਜਿਆਪਨ-ਟੋਨਲਾ ਹਾਈਵੇਅ ਉੱਤੇ ਹਾਦਸਾਗ੍ਰਸਤ ਹੋਏ ਟਰੱਕ ਵਿੱਚ 27 ਕਿਊਬਾ ਦੇ ਨਾਗਰਿਕਾਂ ਨੂੰ ਗੁਪਤ ਢੰਗ ਨਾਲ ਲਿਜਾਇਆ ਜਾ ਰਿਹਾ ਸੀ।ਮੈਕਸੀਕੋ ਵਿੱਚ ਐਤਵਾਰ ਸਵੇਰੇ ਇੱਕ ਵੱਡਾ ਸੜਕ ਹਾਦਸਾ ਵਾਪਰਿਆ। ਦੱਖਣੀ ਮੈਕਸੀਕੋ ਵਿਚ ਇਕ ਟਰੱਕ ਪਲਟਣ ਕਾਰਨ 10 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਕਰੀਬ 25 ਲੋਕ ਜ਼ਖਮੀ ਹੋ ਗਏ। ਇਹ ਘਟਨਾ ਮੈਕਸੀਕੋ ਦੇ ਚਿਆਪਾਸ ਸੂਬੇ ਦੀ ਹੈ।
ਵਿਦੇਸ਼ੀ ਮੀਡੀਆ ਰਿਪੋਰਟਾਂ ਮੁਤਾਬਕ ਨੈਸ਼ਨਲ ਮਾਈਗ੍ਰੇਸ਼ਨ ਇੰਸਟੀਚਿਊਟ (ਆਈ.ਐਨ.ਐਮ.) ਨੇ ਘਟਨਾ ਤੋਂ ਬਾਅਦ ਇਕ ਬਿਆਨ ਜਾਰੀ ਕੀਤਾ ਹੈ। ਆਈਐਨਐਮ ਨੇ ਇੱਕ ਬਿਆਨ ਵਿੱਚ ਕਿਹਾ ਕਿ ਚਿਆਪਾਸ ਵਿੱਚ ਪਿਜ਼ੀਜਿਆਪਨ-ਟੋਨਲਾ ਹਾਈਵੇਅ ਉੱਤੇ ਹਾਦਸਾਗ੍ਰਸਤ ਹੋਏ ਟਰੱਕ ਵਿੱਚ 27 ਕਿਊਬਾ ਨਾਗਰਿਕਾਂ ਨੂੰ ਗੁਪਤ ਰੂਪ ਵਿੱਚ ਲਿਜਾਇਆ ਜਾ ਰਿਹਾ ਸੀ। ਹਾਦਸੇ ਦਾ ਪਹਿਲਾ ਕਾਰਨ ਤੇਜ਼ ਰਫਤਾਰ ਦੱਸਿਆ ਜਾ ਰਿਹਾ ਹੈ। ਟਰੱਕ ਤੇਜ਼ ਰਫਤਾਰ ’ਤੇ ਸੀ, ਜਿਸ ਦੌਰਾਨ ਡਰਾਈਵਰ ਕੰਟਰੋਲ ਗੁਆ ਬੈਠਾ ਅਤੇ ਟਰੱਕ ਪਲਟ ਗਿਆ। ਹਾਦਸੇ ਤੋਂ ਬਾਅਦ ਡਰਾਈਵਰ ਫਰਾਰ ਹੈ।

ਆਈਐਨਐਮ ਨੇ ਕਿਹਾ ਕਿ ਮਰਨ ਵਾਲਿਆਂ ਵਿੱਚ ਇੱਕ ਨਾਬਾਲਗ ਸਮੇਤ ਕੁੱਲ 10 ਔਰਤਾਂ ਸ਼ਾਮਲ ਹਨ। ਜ਼ਖਮੀਆਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ, ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਉਂਕਿ ਸਾਰੇ ਮ੍ਰਿਤਕ ਕਿਸੇ ਹੋਰ ਦੇਸ਼ ਦੇ ਨਿਵਾਸੀ ਹਨ, ਇਸ ਲਈ ਲਾਸ਼ਾਂ ਨੂੰ ਉਨ੍ਹਾਂ ਦੇ ਦੇਸ਼ ਭੇਜਣ ਦੀ ਕਾਰਵਾਈ ਕੀਤੀ ਜਾ ਰਹੀ ਹੈ।

ਦੱਸਦੇ ਚਲੀਏ ਕਿ ਅਜਿਹੀ ਘਟਨਾਵਾਂ ਵਿਚ ਲਗਾਤਾਰ ਵਾਧਾ ਹੁੰਦਾ ਹੀ ਜਾ ਰਿਹਾ ਹੈ। ਗੈਰ ਕਾਨੂੰਨੀ ਢੰਗ ਨਾਲ ਦੂਜੇ ਦੇਸ਼ਾਂ ਵਿਚ ਜਾਣ ਦੀ ਘਟਨਾਵਾਂ ਵਿਚ ਪਹਿਲਾਂ ਹੋਏ ਹਾਦਸਿਆਂ ਵਿਚ ਕਈ ਪਰਵਾਸੀ ਜਾਨ ਗੁਆ ਚੁੱਕੇ ਹਨ।