ਫਰੀਦਕੋਟ 27 ਮਈ: ਭਾਰਤ ਸਰਕਾਰ ਵੱਲੋ ਕੋਵਿਡ -19 ਨੂੰ ਮਹਾਂਮਾਰੀ ਘੋਸ਼ਿਤ ਕੀਤਾ ਗਿਆ ਹੈ ਅਤੇ ਰਾਜ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਇਸ ਮਹਾਂਮਾਰੀ ਦੇ ਬਚਾਅ ਲਈ ਢੁਕਵੇਂ ਕਦਮ ਚੁੱਕੇ ਜਾ ਰਹੇ ਹਨ । ਇਸ ਲੜੀ ਤਹਿਤ ਮਿਤੀ 23.03.2020 ਤੋਂ ਜਿਲ੍ਹਾ ਫਰੀਦਕੋਟ ਦੀ ਹਦੂਦ ਅੰਦਰ ਅਗਲੇ ਹੁਕਮਾਂ ਤੱਕ ਕਰਫਿਊ ਲਗਾਇਆ ਗਿਆ ਸੀ । ਭਾਰਤ ਸਰਕਾਰ ਦੇ ਗ੍ਰਹਿ ਸਕੱਤਰ ਵੱਲੋ ਜਾਰੀ ਆਦੇਸ਼ਾਂ ਮੁਤਾਬਿਕ ਭਾਰਤ ਦੇਸ਼ ਵਿੱਚ ਲਾਕਡਾਊਨ ਮਿਤੀ 31.06.2020 ਤੱਕ ਵਧਾ ਦਿੱਤਾ ਗਿਆ ਹੈ । ਪੰਜਾਬ ਸਰਕਾਰ ਦੇ ਪੱਤਰ ਰਾਹੀਂ ਹੋਟਲਾਂ, ਰੈਸਟੋਰੈਂਟਾਂ ਅਤੇ ਹੋਰ ਮੇਜਬਾਨੀ ਸੇਵਾਵਾਂ ਆਦਿ ਨੂੰ ਖੋਲ੍ਹਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ ਹਦਾਇਤਾਂ ਦੀ ਰੋਸ਼ਨੀ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆਂ ਆਈ.ਏ.ਐਸ ਨੇ ਜਿਲ੍ਹਾ ਫਰੀਦਕੋਟ ਦੀ ਹਦੂਦ ਅੰਦਰ ਹੌਟਲਾਂ, ਰੈਸਟੋਰੈਂਟਾਂ ਅਤੇ ਹੋਰ ਮੇਜ਼ਬਾਨੀ ਸੇਵਾਵਾਂ ਨੂੰ ਸ਼ਰਤਾਂ ਦੇ ਆਧਾਰ ਤੇ ਖੋਲ੍ਹਣ ਤੇ ਹੁਕਮ ਜਾਰੀ ਕੀਤੇ ਹਨ।
ਜ਼ਾਰੀ ਹੁਕਮਾਂ ਅਨੁਸਾਰ ਜਿਲ੍ਹਾ ਫਰੀਦਕੋਟ ਦੇ ਰੈਸਟੋਰੈਟ ਅੰਦਰ ਰਾਤ 8 ਵਜੇ ਤੱਕ ਬੈਠ ਕੇ ਖਾਣਾ ਖਾਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਰੈਸਟੋਰੈਂਟਾਂ ਵਿੱਚ ਬੈਠਣ ਦੀ ਸਮਰੱਥਾਂ ਦੇ ਹਿਸਾਬ ਨਾਲ ਕੇਵਲ 50 ਪ੍ਰਤੀਸ਼ਤ ਜਾਂ ਵੱਧ ਤੋਂ ਵੱਧ 50 ਵਿਅਕਤੀਆਂ ਨੂੰ ਰੈਸਟੋਰੈਂਟ ਵਿੱਚ ਬੈਠ ਕੇ ਖਾਣ ਦੀ ਆਗਿਆ ਦਿੱਤੀ ਗਈ ਹੈ। ਇਸੇ ਤਰ੍ਹਾਂ ਹੋਟਲ ਅਤੇ ਹੋਰ ਮੇਜ਼ਬਾਨੀ ਸੇਵਾਵਾਂ ਨੂੰ ਰਾਤ 8 ਵਜੇ ਤੱਕ ਬਫੇ ਸਰਵ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਰੈਸਟੋਰੈਂਟਾਂ ਵਿੱਚ ਬੈਠਣ ਦੀ ਸਮੱਰਥਾ ਦੇ ਹਿਸਾਬ ਨਾਲ ਕੇਵਲ 50 ਪ੍ਰਤੀਸ਼ਤ ਜਾਂ ਵੱਧ ਤੋਂ ਵੱਧ 50 ਵਿਅਕਤੀਆਂ/ਮਹਿਮਾਨਾਂ ਨੂੰ (ਜੋ ਕੋਈ ਵੀ ਘੱਟ ਹੋਵੇ) ਨੂੰ ਰੈਸਟੋਰੈਂਟ ਵਿੱਚ ਬੈਠ ਕੇ ਖਾਣ ਦੀ ਆਗਿਆ ਹੈ। ਹੋਟਲਾਂ ਅੰਦਰ ਬਾਰ ਬੰਦ ਰਹਿਣਗੇ ਪਰੰਤੂ ਹੋਟਲਾਂ ਦੇ ਕਮਰਿਆਂ ਅਤੇ ਐਕਸਾਈਜ ਪਾਲਿਸੀ ਅਧੀਨ ਮਨਜੂਰਸੁਦਾ ਰੈਸਟੋਰੈਂਟਾਂ ਵਿੱਚ ਸ਼ਰਾਬ ਵਰਤਾਈ ਜਾ ਸਕਦੀ ਹੈ।
ਜਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ਅਨੁਸਾਰ ਜਿਲ੍ਹਾ ਫਰੀਦਕੋਟ ਅੰਦਰ ਬੈਕੁਇਟ ਹਾਲ, ਮੈਰਿਜ ਪੈਲੇਸਾਂ, ਹੋਟਲਾਂ ਅਤੇ ਹੋਰ ਖੁੱਲ੍ਹੇ ਸਥਾਨਾਂ ਤੇ ਵਿਆਹ, ਹੋਰ ਸਮਾਜਿਕ ਇਕੱਠ ਅਤੇ ਪਾਰਟੀਆਂ ਆਦਿ ਦੀ ਵੀ ਆਗਿਆ ਦਿੱਤੀ ਗਈ ਹੈ।ਪਰੰਤੂ ਇਨ੍ਹਾਂ ਸਮਾਗਮਾਂ ਵਿੱਚ ਕੈਟਰਿੰਗ ਸਟਾਫ ਨੂੰ ਛੱਡ ਕੇ 50 ਤੋਂ ਵੱਧ ਮਹਿਮਾਨਾਂ ਦਾ ਇਕੱਠ ਨਹੀਂ ਕੀਤਾ ਜਾਵੇਗਾ। ਬੈਕੁਇਟ ਹਾਲ ਜਾ ਪ੍ਰੋਗਰਾਮ ਵਾਲੀ ਜਗ੍ਹਾ ਦਾ ਸਾਈਜ 5000 ਵਰਗ ਫੁੱਟ ਤੋਂ ਘੱਟ ਨਹੀਂ ਹੋਣਾ ਚਾਹੀਦਾ ਤਾਂ ਜੋ ਮਹਿਮਾਨਾਂ ਵਿਚਕਾਰ ਸਮਾਜਿਕ ਦੂਰੀ ਬਰਕਰਾਰ ਰੱਖੀ ਜਾ ਸਕੇ।ਉਨ੍ਹਾਂ ਕਿਹਾ ਕਿ ਇਨ੍ਹਾਂ ਸਮਾਗਮਾਂ ਵਿੱਚ ਐਕਸਾਈਜ ਪਾਲਿਸੀ ਤਹਿਤ ਸ਼ਰਾਬ ਵਰਤਾਉਣ ਦੀ ਮਨਜੂਰੀ ਲੈਣੀ ਹੋਵੇਗੀ।ਜਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਹੋਟਲਾਂ/ਰੈਸਟੋਰੈਂਟਾ ਦੇ ਪ੍ਰਬੰਧਕਾਂ ਵੱਲੋਂ ਇਹ ਯਕੀਨੀ ਬਣਾਇਆ ਜਾਵੇਗਾ ਕਿ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਭਾਰਤ ਸਰਕਾਰ ਵੱਲੋਂ ਜਾਰੀ ਸਟੈਂਡਰਡ ਓਪਰੇਟਿੰਗ ਪ੍ਰੋਸੀਜਰ ਦੀ ਇੰਨ ੰਿਬੰਨ ਪਾਲਣਾ ਯਕੀਨੀ ਬਣਾਈ ਜਾਵੇਗੀ।