ਲਖਨਊ, 2 ਸਤੰਬਰ
ਕਰੀਬ 20 ਸਾਲ ਪਹਿਲਾਂ ਲਖੀਮਪੁਰ ਖੀਰੀ ’ਚ ਹੋਈ ਹੱਤਿਆ ਦੇ ਸਬੰਧ ’ਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਜ਼ਮਾਨਤੀ ਬਾਂਡ ਰੱਦ ਕਰਾਉਣ ਲਈ ਦਾਖ਼ਲ ਅਰਜ਼ੀ ’ਤੇ ਅਲਾਹਾਬਾਦ ਹਾਈ ਕੋਰਟ ਵੱਲੋਂ 6 ਸਤੰਬਰ ਨੂੰ ਸੁਣਵਾਈ ਕੀਤੀ ਜਾਵੇਗੀ। ਅਦਾਲਤ ਨੇ ਨੌਜਵਾਨ ਪ੍ਰਭਾਤ ਗੁਪਤਾ ਦੀ ਹੱਤਿਆ ਦੇ ਮਾਮਲੇ ’ਚ ਅਜੈ ਮਿਸ਼ਰਾ ਨੂੰ 2004 ’ਚ ਬਰੀ ਕਰ ਦਿੱਤਾ ਸੀ ਜਿਸ ਮਗਰੋਂ ਸੂਬਾ ਸਰਕਾਰ ਨੇ ਅਰਜ਼ੀ ਦਾਖ਼ਲ ਕੀਤੀ ਸੀ। ਜਸਟਿਸ ਰਮੇਸ਼ ਸਿਨਹਾ ਅਤੇ ਜਸਟਿਸ ਰੇਣੂ ਅਗਰਵਾਲ ਨੇ ਨਿਰਦੇਸ਼ ਦਿੱਤੇ ਕਿ ਪੀੜਤ ਧਿਰ ਵੱਲੋਂ ਦਾਖ਼ਲ ਅਰਜ਼ੀ ਦੇ ਨਾਲ ਹੀ ਅਪੀਲ ਦਾ ਰਿਕਾਰਡ ਪੇਸ਼ ਕੀਤਾ ਜਾਵੇ ਜੋ ਪਹਿਲਾਂ ਹੀ 6 ਸਤੰਬਰ ਲਈ ਸੂਚੀਬੱਧ ਹੈ।