ਨਵੀਂ ਦਿੱਲੀ, 29 ਨਵੰਬਰ
ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਪਹਿਲੇ ਦਿਨ ਬਿਨਾਂ ਬਹਿਸ ਤੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਮੌਕੇ ਖਾਸਾ ਹੰਗਾਮਾ ਹੋਇਆ। ਇਸ ਤੋਂ ਇਲਾਵਾ ਮੌਨਸੂਨ ਸੈਸ਼ਨ ਵਿਚ ਹੰਗਾਮਾ ਕਰਨ ਵਾਲੇ ਰਾਜ ਸਭਾ ਦੇ 12 ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿਚ ਸੀਪੀਐਮ ਦੇ ਏਲਾਰਾਮ ਕਰੀਮ, ਕਾਂਗਰਸ ਦੇ ਫੁਲੋ ਦੇਵੀ ਨੇਤਾਮ, ਛਾਇਆ ਵਰਮਾ, ਆਰ ਬੋਰਾ, ਰਾਜਮਣੀ ਪਟੇਲ, ਸਈਅਦ ਨਾਸਿਰ ਹੁਸੈਨ, ਅਖਿਲੇਸ਼ ਪ੍ਰਸਾਦ ਸਿੰਘ, ਸੀਪੀਆਈ ਦੇ ਬਿਨਾਏ ਬਿਸਵਮ, ਤ੍ਰਿਣਮੂਲ ਕਾਂਗਰਸ ਦੇ ਡੋਲਾ ਸੇਨ, ਸ਼ਾਂਤਾ ਛੇਤਰੀ, ਸ਼ਿਵ ਸੈਨਾ ਦੇ ਪ੍ਰਿਅੰਕਾ ਚਤੁਰਵੇਦੀ ਤੇ ਅਨਿਲ ਦੇਸਾਈ ਸ਼ਾਮਲ ਹਨ। ਕਾਂਗਰਸ ਆਗੂਆਂ ਨੇ ਕਿਹਾ ਕਿ ਮੌਨਸੂਨ ਸੈਸ਼ਨ ਵਿਚ ਹੰਗਾਮਾ ਕਰਨ ਵਾਲਿਆਂ ਨੂੰ ਇੰਨੀ ਦੇਰ ਬਾਅਦ ਸਜ਼ਾ ਦਿੱਤੀ ਗਈ ਹੈ।