ਨਵੀਂ ਦਿੱਲੀ: ਪ੍ਰਿਯੰਕਾ ਚੋਪੜਾ ਜੋਨਸ ਨੇ ਜਦੋਂ ਪੱਛਮੀ ਸਿਨੇਮਾ ਵਿੱਚ ਆਪਣੀ ਯਾਤਰਾ ਦੀ ਸ਼ੁਰੂਆਤ ਕੀਤੀ ਤਾਂ ਉਸ ਦਾ ਹੌਲੀਵੁੱਡ ਵਿੱਚ ਦਾਖਲਾ ਕਰਵਾਉਣ ਲਈ ਉਥੇ ਕੋਈ ਨਹੀਂ ਸੀ। ਹੁਣ ਜਦੋਂ ਉਹ ਨਿਰਮਾਤਾ ਬਣ ਗਈ ਹੈ ਤਾਂ ਉਸ ਦਾ ਕਹਿਣਾ ਹੈ ਕਿ ਉਹ ਇੱਕ ਨਿਰਮਾਤਾ ਵਜੋਂ ਆਪਣੀਆਂ ਕਹਾਣੀਆਂ ਜ਼ਰੀਏ ਦੱਖਣ ਏਸ਼ਿਆਈ ਲੋਕਾਂ ਲਈ ਮੌਕੇ ਪੈਦਾ ਕਰਨਾ ਚਾਹੁੰਦੀ ਹੈ। ਉਸ ਨੇ ਕਿਹਾ, ‘‘ਮੈਂ ਆਪਣੇ ਆਪ ਨੂੰ ਇੱਕ ਡੱਬੇ ਵਿੱਚ ਬੰਦ ਨਹੀਂ ਰੱਖਦੀ। ਮੈਂ ਜੋ ਮਹਿਸੂਸ ਕਰਦੀ ਹਾਂ, ਉਸੇ ਨੂੰ ਸਾਹਮਣੇ ਰੱਖਣ ਵਿੱਚ ਯਕੀਨ ਰੱਖਦੀ ਹਾਂ। ਮੈਂ ਮਿੰਡੀ ਕਾਲਿੰਗ ਨਾਲ ਕਾਮੇਡੀ ਫਿਲਮ ਕਰ ਰਹੀ ਹਾਂ, ਜੋ ਕਿ ਹੌਲੀਵੁੱਡ ਵਿੱਚ ਬਣੀਆਂ ਕੁਝ ਕੁ ਰੋਮਾਂਟਿਕ ਕਾਮੇਡੀ ਫਿਲਮਾਂ ’ਚੋਂ ਇੱਕ ਹੋਵੇਗੀ।’’