ਵਾਸ਼ਿੰਗਟਨ, 22 ਅਕਤੂਬਰ

ਹੌਲੀਵੁੱਡ ਦੇ ਮਸ਼ਹੂਰ ਅਭਿਨੇਤਾ ਐਲੇਕ ਬਾਲਡਵਿਨ ਨੇ ਆਪਣੀ ਅਗਾਮੀ ਫਿਲਮ ‘ਰਸਟ’ ਦੇ ਸੈੱਟ ’ਤੇ ਸ਼ੂਟਿੰਗ ਦੌਰਾਨ ਗਲਤੀ ਨਾਲ ਗੋਲੀ ਚਲਾ ਦਿੱਤੀ। ਇਸ ਕਾਰਨ ਸਿਨਮੈਟੋਗ੍ਰਾਫਰ ਦੀ ਮੌਤ ਹੋ ਗਈ। ਹੈਰਾਨੀ ਦੀ ਗੱਲ ਹੈ ਕਿ ਹਾਦਸਾ ਉਸ ਬੰਦੂਕ ਨਾਲ ਹੋਇਆ ਜਿਸ ਦੀ ਵਰਤੋਂ ਫਿਲਮ ਵਿੱਚ ਕੀਤੀ ਜਾ ਰਹੀ ਸੀ। ਇਸ ਘਟਨਾ ਵਿੱਚ ਫਿਲਮ ਨਿਰਦੇਸ਼ਕ ਜ਼ਖ਼ਮੀ ਹੋ ਗਿਆ।