ਹੈਦਰਾਬਾਦ, 5 ਫਰਵਰੀ

ਤਿਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਅੱਜ ਇਥੇ ਹਵਾਈ ਅੱਡੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵਾਗਤ ਦੌਰਾਨ ਗੈਰਹਾਜ਼ਰ ਰਹੇ। ਸ੍ਰੀ ਮੋਦੀ ਅੱਜ ਦੁਪਹਿਰ ਇੱਥੇ 11ਵੀਂ ਸਦੀ ਦੇ ਭਗਤੀ ਸੰਤ ਸ੍ਰੀ ਰਾਮਾਨੁਜਾਚਾਰੀਆ ਦੀ ਯਾਦ ਵਿੱਚ ਬਣੀ ਮੂਰਤੀ ਰਾਸ਼ਟਰ ਨੂੰ ਸਮਰਪਿਤ ਕਰਨ ਅਤੇ ਆਈਸੀਆਰਆਈਐੱਸਏਟੀ ਦੀ 50ਵੀਂ ਵਰ੍ਹੇਗੰਢ ਦੇ ਜਸ਼ਨਾਂ ਦੀ ਸ਼ੁਰੂਆਤ ਕਰਨ ਲਈ ਇੱਥੇ ਪੁੱਜੇ ਸਨ। ਹਵਾਈ ਅੱਡੇ ‘ਤੇ ਉਨ੍ਹਾਂ ਦਾ ਸੁਆਗਤ ਕਰਨ ਵਾਲਿਆਂ ਵਿੱਚ ਰਾਜਪਾਲ ਤਮਿਲੀਸਾਈ ਸੁੰਦਰਰਾਜਨ, ਕੇਂਦਰੀ ਸੈਰ ਸਪਾਟਾ ਮੰਤਰੀ ਜੀ. ਕਿਸ਼ਨ ਰੈੱਡੀ ਅਤੇ ਤਿਲੰਗਾਨਾ ਦੇ ਮੰਤਰੀ ਤਲਸਾਨੀ ਸ੍ਰੀਨਿਵਾਸ ਯਾਦਵ ਸ਼ਾਮਲ ਸਨ।