ਹੈਦਰਾਬਾਦ, 23 ਮਾਰਚ

ਹੈਦਰਾਬਾਦ ਵਿੱਚ ਅੱਜ ਤੜਕੇ ਕਬਾੜ ਗੁਦਾਮ ਵਿੱਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ 11 ਪਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ। ਪੁਲੀਸ ਅਤੇ ਫਾਇਰ ਅਧਿਕਾਰੀਆਂ ਨੇ ਦੱਸਿਆ ਕਿ ਬਿਹਾਰ ਨਾਲ ਸਬੰਧਤ ਇਹ ਸਾਰੇ ਪਰਵਾਸੀ ਮਜ਼ਦੂਰ ਸ਼ਹਿਰ ਦੇ ਭੋਈਗੁੜਾ ਵਿੱਚ ਇਮਾਰਤ ਦੀ ਪਹਿਲੀ ਮੰਜ਼ਿਲ ‘ਤੇ ਮ੍ਰਿਤਕ ਮਿਲੇ।