ਹੁਸ਼ਿਆਰਪੁਰ, 30 ਨਵੰਬਰ

ਇਸ ਜ਼ਿਲ੍ਹੇ ਦੇ ਪਿੰਡ ਪਲਾਹੜ ਦੇ ਸਰਕਾਰੀ ਸਕੂਲ ਵਿਚ 32 ਵਿਦਿਆਰਥੀ ਤੇ ਇਕ ਅਧਿਆਪਕ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਪੰਜਾਬ-ਹਿਮਾਚਲ ਦੀ ਹੱਦ ’ਤੇ ਵਸੇ ਇਸ ਪਿੰਡ ਦੇ ਸਕੂਲ ਦੇ ਬੱਚੇ ਅਧਿਆਪਕ ਦੇ ਸੰਪਰਕ ਵਿਚ ਆਉਣ ਤੋਂ ਬਾਅਦ ਕਰੋਨਾ ਪੀੜਤ ਹੋਏ। ਇਹ ਅਧਿਆਪਕ ਹਿਮਾਚਲ ਪ੍ਰਦੇਸ਼ ਦੇ ਕਸਬੇ ਵਿਚੋਂ ਰੋਜ਼ਾਨਾ ਸਕੂਲ ਆਉਂਦਾ ਸੀ।