ਹੁਸ਼ਿਆਰਪੁਰ, 21 ਸਤੰਬਰ

ਕੱਲ੍ਹ ਸਵੇਰੇ ਇਥੋਂ ਦੀ ਸਬਜ਼ੀ ਮੰਡੀ ਵਿਚੋਂ ਅਗਵਾ ਕੀਤਾ ਗਿਆ ਲੜਕਾ ਅੱਜ ਤੜਕੇ ਕਰੀਬ 4 ਵਜੇ ਪੁਲੀਸ ਸੁਰੱਖਿਆ ਹੇਠ ਆਪਣੇ ਘਰ ਪਹੁੰਚ ਗਿਆ ਹੈ। ਪੁਲੀਸ ਅਨੁਸਾਰ ਅਗਵਾਕਾਰਾਂ ਨੂੰ ਫੜ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਜੈਪਾਲ ਐਂਡ ਰਾਜਨ ਫਰੂਟ ਕੰਪਨੀ ਦੇ ਮਾਲਕ ਜਸਪਾਲ ਦਾ 22 ਸਾਲਾ ਪੁੱਤਰ ਰਾਜਨ ਕੱਲ੍ਹ ਤੜਕੇ 4.30 ਵਜੇ ਸਬਜ਼ੀ ਮੰਡੀ ਸਥਿਤ ਆਪਣੀ ਦੁਕਾਨ ‘ਤੇ ਕਾਰ ਤੋਂ ਉਤਰਿਆ ਸੀ ਤੇ ਉਦੋਂ ਉਸ ਨੂੰ ਅਗਵਾ ਕਰ ਲਿਆ ਗਿਆ ਸੀ।