ਟੋਰਾਂਟੋ (ਬਲਜਿੰਦਰ ਸੇਖਾ ) ਕੈਨੇਡਾ ਦੇ ਇੰਮੀਗਰੇਸ਼ਨ ਮੰਤਰੀ ਮਾਰਕ ਮਿਲਰ ਨੇ ਅੱਜ ਕਿਹਾ ਕਿ ਵਰਕ ਪਰਮਿਟ (LMIA) ਦੀਆਂ ਧੋਖਾਧੜੀ ਦੇ ਕਾਰਨ ਪੱਕੇ ਹੋਣ ਲਈ (PR )ਲਈ 50 LMIA ਬੋਨਸ ਪੁਆਇੰਟਾਂ ਨੂੰ ਹਟਾਉਣ ਬਾਰੇ ਸਰਕਾਰ ਵਿਚਾਰ ਕਰ ਰਹੀ ਹੈ ।

ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਦੱਸਿਆ ਕਿ LMIA ਦੇ ਵਾਧੂ 50 CRS ਪੁਆਇੰਟਾਂ ਨੂੰ ਹਟਾਉਣ ‘ਤੇ ਉਹ ਵਿਚਾਰ ਕਰ ਰਹੇ ਹਨ ਜੋ ਸਥਾਈ ਨਿਵਾਸੀ ਬਿਨੈਕਾਰ ਕਿਸੇ ਰੁਜ਼ਗਾਰਦਾਤਾ ਦੁਆਰਾ ਪੇਸ਼ ਕੀਤੇ ਲੇਬਰ ਮਾਰਕੀਟ ਪ੍ਰਭਾਵ ਮੁਲਾਂਕਣ (LMIA) ਦੁਆਰਾ ਲੈ ਸਕਦੇ ਸਨ।

ਉਹਨਾਂ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਅਤੇ ਇੱਕ ਵਾਰ ਲਾਗੂ ਹੋ ਜਾਣ ‘ਤੇ ਇੱਕ ਗੇਮ ਚੇਂਜਰ ਹੋਵੇਗਾ ।LMIA ਦੀ ਮੰਗ ਯਕੀਨੀ ਤੌਰ ‘ਤੇ ਬੰਦ ਹੋ ਜਾਵੇਗੀ ਅਤੇ ਇਸ ਤਰ੍ਹਾਂ ਵਰਕਰਾਂ ਨਾਲ ਦੁਰਵਿਵਹਾਰ ਅਤੇ ਡਾਲਰਾਂ ਦਾ ਲੈਣ-ਦੇਣ ਵੀ ਘੱਟ ਹੋਵੇਗਾ ।
ਪਤਾ ਲੱਗਾ ਸਰਕਾਰ ਕੋਲ ਸ਼ਿਕਾਇਤਾਂ ਪੁੱਜੀਆਂ ਹਨ ਕਿ ਇਸ ਧੰਦੇ ਵਿੱਚ ਵੱਡੀ ਪੱਧਰ ਤੇ ਪੈਸੇ ਚੱਲ ਰਹੇ ਹਨ ।
ਜੇਕਰ ਇਹ ਕਾਨੂੰਨ ਜਲਦੀ ਲਾਗੂ ਹੋ ਗਿਆ ਤਾਂ ਜਾਇਜ਼ ਵਰਕ ਪਰਮਿਟ ਤੇ ਆਉਣ ਵਾਲੇ ਸਿਰਫ ਕੈਨੇਡਾ ਵਿੱਚ ਕੰਮ ਹੀ ਕਰ ਸਕਣ ਗੇ ।ਪਰ ਪੱਕੇ ਨਹੀਂ ਹੋਣਗੇ । ਇਸ ਕਾਨੂੰਨ ਦੀ ਜਲਦੀ ਲਾਗੂ ਹੋਣ ਦਾ ਅਨੁਮਾਨ ਹੈ ।