ਹਿਸਾਰ,
ਹਿਸਾਰ ਦੀ ਓਲੰਪੀਅਨ ਪਹਿਲਵਾਨ ਪੂਜਾ ਢਾਂਡਾ ਨੇ ਇਕ ਵਾਰ ਮੁੜ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅਪਰੈਲ 2018 ਵਿੱਚ ਆਸਟਰੇਲੀਆ ਵਿੱਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ। ਜ਼ਿਕਰਯੋਗ ਹੈ ਕਿ ਪੂਜਾ ਢਾਂਡਾ ਨੇ ਬੀਤੇ ਵਰ੍ਹੇ ਰਿਲੀਜ਼ ਹੋਈ ਆਮਿਰ ਖਾਨ ਦੀ ਫਿਲਮ ‘ਦੰਗਲ 2018 ਲਈ ਆਡੀਸ਼ਨ ਵੀ ਦਿੱਤਾ ਸੀ ਤੇ ਉਹ ਚੁਣ ਲਈ ਗਈ ਸੀ ਪਰ ਉਸ ਨੇ ਬਬੀਤਾ ਦੀ ਭੂਮਿਕਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਉਹ 57 ਕਿਲੋ ਭਾਰ ਵਰਗ ਵਿੱਚ ਖੇਡੇਗੀ। ਪੂਜਾ ਢਾਂਡਾ ਨੇ ਕੱਲ੍ਹ ਰਾਸ਼ਟਰਮੰਡਲ ਖੇਡਾਂ ਲਈ ਲਖਨਊ ਵਿੱਚ ਹੋਏ ਟਰਾਇਲ ਦੌਰਾਨ ਦੰਗਲ ਫੇਮ ਸਟਾਰ ਪਹਿਲਵਾਨ ਗੀਤਾ ਫੋਗਾਟ ਤੋਂ ਇਲਾਵਾ ਹਰਿਆਣਾ ਦੀ ਸਰਿਤਾ ਨੂੰ ਹਰਾਇਆ।