ਸ਼ਿਮਲਾ, 11 ਜਨਵਰੀ
ਹਿਮਾਚਲ ਪ੍ਰਦੇਸ਼ ਵਿੱਚ ਮੰਗਲਵਾਰ ਨੂੰ ਕਰੋਨਾ ਦੇ 1,550 ਨਵੇਂ ਕੇਸ ਸਾਹਮਣੇ ਆਏ ਹਨ ਤੇ ਐਕਟਿਵ ਕੇਸਾਂ ਦੀ ਕੁੱਲ ਗਿਣਤੀ 5,476 ਹੋ ਗਈ ਹੈ। ਇਸੇ ਦੌਰਾਨ ਸੂਬੇ ਵਿੱਚ ਕਰੋਨਾ ਕੇਸਾਂ ਦਾ ਕੁੱਲ ਅੰਕੜਾ 2,34,835 ਹੋ ਗਿਆ ਹੈ। ਇਸੇ ਦੌਰਾਨ ਰਾਹਤ ਦੀ ਖਬਰ ਇਹ ਹੈ ਕਿ ਸੂਬੇ ਵਿੱਚ ਅੱਜ ਵਾਇਰਸ ਕਾਰਨ ਕੋਈ ਮੌਤ ਨਹੀਂ ਹੋਈ ਹੈ ਤੇ ਮੌਤਾਂ ਦਾ ਕੁੱਲ ਅੰਕੜਾ 3,867 ’ਤੇ ਸਥਿਰ ਹੈ। ਵੇਰਵਿਆਂ ਅਨੁਸਾਰ ਸਭ ਤੋਂ ਵਧ ਕੇਸ ਕਾਂਗੜਾ ਤੋਂ ਸਾਹਮਣੇ ਆਏ ਜਿਥੇ 325 ਲੋਕ ਵਾਇਰਸ ਤੋਂ ਪੀੜਤ ਪਾਏ ਗਏ। ਇਸੇ ਤਰ੍ਹਾਂ ਸੋਲਨ ਤੋਂ 287, ਹਮੀਰਪੁਰ ਤੋਂ 270, ਸ਼ਿਮਲਾ ਤੋਂ 153, ਮੰਡੀ ਤੋਂ 148, ਊਨਾ ਤੋਂ 117, ਕੁੱਲੂ ਤੋਂ 89, ਬਿਲਾਸਪੁਰ ਤੋਂ 73, ਸਿਰਮੌਰ ਤੋਂ 47, ਚੰਬਾ ਤੋਂ 27, ਕਿਨੌਰ ਤੋਂ 12 ਤੇ ਲਾਹੌਲ-ਸਪਿਤੀ ਤੋਂ ਦੋ ਕੇਸ ਸਾਹਮਣੇ ਆਏ ਹਨ।