ਬਰਨਾਲਾ, 8 ਅਕਤੂਬਰ
ਉੱਤਰ ਪ੍ਰਦੇਸ਼ ਦੇ ਹਾਥਰਸ ਕਾਂਡ ਦੇ ਵਿਰੋਧ ਵਿੱਚ ਬਰਨਾਲਾ ਇਲਾਕੇ ਦੀਆਂ ਵੱਖ-ਵੱਖ ਜਨਤਕ ਤੇ ਇਨਸਾਫ਼ਪਸੰਦ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਬੈਨਰ ਹੇਠ ਭਗਵਾਨ ਬਾਲਮੀਕ ਚੌਕ ਵਿਖੇ ਇਕੱਠੇ ਹੋ ਕੇ ਸਾਰੇ ਸ਼ਹਿਰ ਵਿੱਚ ਪੈਦਲ ਰੋਸ ਮਾਰਚ ਕੀਤਾ ਤੇ ਡਿਪਟੀ ਕਮਿਸ਼ਨਰ ਦਫਤਰ ਪਹੁੰਚ ਕੇ ਰਾਸ਼ਟਰਪਤੀ ਦੇ ਨਾਂ ਮੈਮੋਰੰਡਮ ਸੌਂਪਿਆ। ਪ੍ਰਦਰਸ਼ਨਕਾਰੀਆਂ ਨੇ ਝੰਡਿਆਂ ਤੇ ਬੈਨਰਰਾਂ ਨਾਲ ਲੈਸ ਹੋ ਕੇ ਅਕਾਸ਼ ਗੂੰਜਾਊ ਨਾਅਰਿਆਂ ਨਾਲ ਦੋਸ਼ੀਆਂ ਖ਼ਿਲਾਫ਼ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਅਤੇ ਉੱਤਰ ਪ੍ਰਦੇਸ਼ ਦੀ ਯੋਗੀ ਖ਼ਿਲਾਫ਼ ਭੜਾਸ ਕੱਢੀ। ਸਫਾਈ ਸੇਵਕ ਯੂਨੀਅਨ ਪੰਜਾਬ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਗੁਲਸ਼ਨ ਕੁਮਾਰ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾਈ ਆਗੂ ਕਰਮਜੀਤ ਸਿੰਘ ਬੀਹਲਾ, ਦਿ ਕਲਾਸ ਫੋਰ ਗੌਰਮਿੰਟ ਐਂਪਲਾਈਜ਼ ਯੂਨੀਅਨ ਦੇ ਰਾਮੇਸ਼ ਕੁਮਾਰ ਹਮਦਰਦ, ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਹਰਿੰਦਰ ਮੱਲ੍ਹੀਆਂ ਨੇ ਵੱਖ-ਵੱਖ ਚੌਕਾਂ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਅੰਦਰ ਦਲਿਤਾਂ, ਔਰਤਾਂ, ਕਿਰਤੀਆਂ ਅਤੇ ਘੱਟ ਗਿਣਤੀਆਂ ‘ਤੇ ਆਏ ਦਿਨ ਤਸ਼ੱਦਦ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਆਸ਼ਾ ਵਰਕਰਜ਼ ਤੇ ਫੈਸਿਲੀਟੇਟਰ ਯੂਨੀਅਨ ਦੀ ਸੂਬਾ ਆਗੂ ਸੰਦੀਪ ਪੱਤੀ ਤੇ ਵੀਰਪਾਲ ਕੌਰ, ਜਲ ਸਪਲਾਈ ਦੇ ਅਨਿਲ ਕੁਮਾਰ, ਦਲਿਤ ਚੇਤਨਾ ਮੰਚ ਦੇ ਗੁਰਮੇਲ ਸਿੰਘ, ਭਗਵਾਨ ਬਾਲਮੀਕਿ ਏਕਤਾ ਕਲੱਬ ਬਰਨਾਲਾ ਦੇ ਰਾਕੇਸ਼ ਚਾਵਰੀਆ, ਜੇਪੀਐੱਮਓ ਵੱਲੋਂ ਬ੍ਰਿਜ ਭੂਸ਼ਨ ਤੇ ਮਨੋਹਰ ਲਾਲ , ਜੀਟੀਯੂ ਦੇ ਸੁਰਿੰਦਰ ਕੁਮਾਰ, ਬੀਐੱਡ. ਅਧਿਆਪਕ ਫਰੰਟ ਦੇ ਪਰਮਿੰਦਰ ਸਿੰਘ ਕਾਹਨੇਕੇ, ਮਲਕੀਤ ਸਿੰਘ ਜੇਪੀਐੱਮਓ, ਪੀਡਬਲਿਊਡੀ ਫੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਦਰਸ਼ਨ ਚੀਮਾ ਤੇ ਗੁਰਜੰਟ ਕੈਰੇ, ਅੰਬੇਡਕਰਵਾਦੀ ਚੇਤਨਾ ਮੰਚ ਬਰਨਾਲਾ ਦੇ ਹਾਕਮ ਸਿੰਘ ਨੂਰ, ਸ੍ਰੀ ਗੁਰੁ ਰਵਿਦਾਸ ਸਭਾ ਬਰਨਾਲਾ ਦੇ ਮਨਜੀਤ ਸਿੰਘ ਤੋਤੀ, ਗਣਤੰਤਰ ਪਾਰਟੀ ਪੰਜਾਬ ਦੇ ਸਰਵਨ ਸਿੰਘ, ਜੈ ਭੀਮ ਬਰਨਾਲਾ ਦੇ ਅਜੇ ਘਾਰੂ, ਡਿਪਲੋਮਾ ਇੰਜਨੀਅਰ ਐਸੋਸ਼ੀਏਸ਼ਨ ਦੇ ਗੁਰਦੀਪ ਸਿੰਘ, ਸੀਵਰੇਜ ਬੋਰਡ ਦੇ ਤਾਰ ਸਿੰਘ ਗਿੱਲ ਤੇ ਹੋਰ ਜਨਤਕ ਆਗੂ ਹਰੀ ਰਾਮ, ਤੇਜਿੰਦਰ ਸਿੰਘ ਤੇਜੀ, ਵਿਕਰਮਜੀਤ ਵਿੱਕੀ, ਰਾਹੁਲ, ਮੁਕੇਸ਼ ਕੁਮਾਰ, ਵਿਨੇ ਕੁਮਾਰ, ਰਮੇਸ਼ ਕੁਮਾਰ, ਸੰਜੇ ਕੁਮਾਰ, ਮੋਹਨ ਸਿੰਘ ਵੇਅਰ ਹਾਊਸ, ਜਗਰਾਜ ਰਾਮਾ, ਬੰਸੀ ਸਿੰਘ ਆਦਿ ਦੀ ਅਗਵਾਈ ਵਿੱਚ ਸੈਂਕੜੇ ਕਾਰਕੁਨਾਂ ਨੇ ਐਲਾਨ ਕੀਤਾ ਕਿ ਜੇ ਜਲਦ ਹੀ ਪੀੜਿਤ ਪਰਿਵਾਰ ਨੂੰ ਇਨਸਾਫ਼ ਨਾ ਦਿੱਤਾ ਤਾਂ ਤਿੱਖੇ ਸੰਘਰਸ਼ ਲਈ ਮਜ਼ਬੂਰ ਹੋਣਗੇ।