ਸੈਂਟਿਯਾਗੋ (ਚਿਲੀ):ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਪਿਛਲੇ ਨੌਂ ਮਿੰਟਾਂ ਵਿਚ ਤਿੰਨ ਗੋਲ ਕਰ ਕੇ ਜਿੱਤ ਦਰਜ ਕਰਦਿਆਂ ਚਿਲੀ ਨੂੰ 4-2 ਨਾਲ ਹਰਾਇਆ। ਭਾਰਤ ਦੀ ਗਗਨਦੀਪ ਨੇ (51ਵੇਂ ਅਤੇ 59ਵੇਂ ਮਿੰਟ) ’ਚ ਦੋ ਗੋਲਾਂ ਸਣੇ ਮੁਮਤਾਜ਼ (21ਵੇਂ ਮਿੰਟ) ਅਤੇ ਸੰਗੀਤਾ ਕੁਮਾਰੀ (53ਵੇਂ ਮਿੰਟ) ਦਾ ਵੀ ਯੋਗਦਾਨ ਰਿਹਾ। ਚਿਲੀ ਲਈ ਅਮਲੇਡਾ ਮਰਟੀਨੇਜ਼ (ਚੌਥੇ ਮਿੰਟ) ਤੇ ਡੋਮਿੰਗਾ ਲੂਡਰਜ਼ (41ਵੇਂ ਮਿੰਟ) ਨੇ ਗੋਲ ਕੀਤੇ। ਭਾਰਤੀ ਟੀਮ ਨੇ ਆਖ਼ਰੀ ਕੁਆਰਟਰ ਵਿਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਮੈਚ ਜਿੱਤ ਲਿਆ।