ਨਵੀਂ ਦਿੱਲੀ— ਹਾਕੀ ਇੰਡੀਆ ਨੇ ਅੱਜ ਜੂਨੀਅਰ ਮਹਿਲਾ ਰਾਸ਼ਟਰੀ ਕੈਂਪ ਦੇ ਲਈ 28 ਮੈਂਬਰੀ ਕੋਰ ਗਰੁੱਪ ਦਾ ਐਲਾਨ ਕੀਤਾ ਹੈ ਜੋ ਆਸਟਰੇਲੀਆਈ ਹਾਕੀ ਲੀਗ ਦੇ ਲਈ ਟੀਮ ਦੀ ਤਿਆਰੀ ਦੇ ਮੱਦੇਨਜ਼ਰ ਤਿੰਨ ਸਤੰਬਰ ਤੋਂ ਭੋਪਾਲ ‘ਚ ਸ਼ੁਰੂ ਹੋਵੇਗਾ। ਕੋਰ ਗਰੁੱਪ ਨੂੰ ਬਲਜੀਤ ਸਿੰਘ ਸੈਨੀ ਟ੍ਰੇਨਿੰਗ ਦੇਣਗੇ ਜੋ 20 ਰੋਜ਼ਾ ਕੈਂਪ ਦੇ ਦੌਰਾਨ ਜੂਨੀਅਰ ਮਹਿਲਾ ਟੀਮ ਦੇ ਕੋਚ ਹੋਣਗੇ। ਖਿਡਾਰਨਾਂ ਭੋਪਾਲ ‘ਚ ਭਾਰਤੀ ਖੇਡ ਅਥਾਰਿਟੀ ਦੇ ਕੈਂਪ ‘ਚ ਰਿਪੋਰਟ ਕਰਨਗੀਆਂ। ਖਿਡਾਰਨਾਂ ਨੂੰ ਹਾਕੀ ਇੰਡੀਆ ਦੇ ਹਾਈ ਪਰਫਾਰਮੈਂਸ ਨਿਰਦੇਸ਼ਕ ਡੇਵਿਡ ਜਾਨ ਦੀ ਨਿਗਰਾਨੀ ‘ਚ ਹੋਏ ਸਖਤ ਚੋਣ ਟ੍ਰਾਇਲ ਦੇ ਬਾਅਦ ਚੁਣਿਆ ਗਿਆ।
ਇਸ ਗਰੁੱਪ ‘ਚ 7 ਡਿਫੈਂਡਰ, ਤਿੰਨ ਗੋਲਕੀਪਰਾਂ ਤੋਂ ਇਲਾਵਾ 9 ਮਿਡਫੀਲਡਰ ਅਤੇ ਇੰਨੀਆਂ ਹੀ ਫਾਰਵਰਡ ਹਨ। ਹਾਕੀ ਇੰਡੀਆ ਦੇ ਬਿਆਨ ਦੇ ਮੁਤਾਬਕ, ”ਪ੍ਰਤਿਭਾਸ਼ਾਲੀ ਖਿਡਾਰਨਾਂ ਦੇ ਇਸ ਗਰੁੱਪ ਨੂੰ 7ਵੀਂ ਹਾਕੀ ਇੰਡੀਆ ਮਹਿਲਾ ਹਾਕੀ ਚੈਂਪੀਅਨਸ਼ਿਪ 2017 ‘ਚ ਉਨ੍ਹਾਂ ਦੇ ਪ੍ਰਦਰਸ਼ਨ ਦੇ ਆਧਾਰ ‘ਤੇ ਚੁਣਿਆ ਗਿਆ ਹੈ। ਇਸ ਤੋਂ ਪਹਿਲਾਂ ਬੈਂਗਲੁਰੂ ‘ਚ ਸਾਈ ‘ਚ ਲੱਗੇ ਰਾਸ਼ਟਰੀ ਕੈਂਪ ਦੇ ਦੌਰਾਨ ਵੀ ਖਿਡਾਰੀਆਂ ਦੇ ਪ੍ਰਦਰਸ਼ਨ ਨੂੰ ਦੇਖਿਆ ਗਿਆ ਹੈ।”
ਕੋਰ ਗਰੁੱਪ ਇਸ ਤਰ੍ਹਾਂ ਹੈ :
ਗੋਲਕੀਪਰ : ਦਿਵਿਆ ਥੇਪੇ, ਬੀਚੂ ਦੇਵੀ ਖਾਰੀਬਾਮ, ਖ਼ੁਸ਼ਬੂ। ਡਿਫੈਂਡਰ : ਨੀਲੂ ਦਾਦੀਆ, ਅਸ਼ਮਿਤਾ ਬਾਰਲਾ, ਪ੍ਰਿਯੰਕਾ, ਸੁਮਨ ਦੇਵੀ ਥੋਡਮ, ਸਲੀਮਾ ਟੇਟੇ, ਰਿਤੂ, ਮਨੀਸ਼ਾ ਚੌਹਾਨ। ਮਿਡਫੀਲਡਰ : ਉਦਿਤਾ, ਇਸ਼ਿਕਾ ਚੌਧਰੀ, ਮਹਿਮਾ ਚੌਧਰੀ, ਗਗਨਦੀਪ ਕੌਰ, ਨਿਲਾਂਜਲੀ ਰਾਏ, ਮਰੀਆਨਾ ਕੁਜੁਰ, ਬਲਜੀਤ ਕੌਰ, ਰੀਤ ਅਤੇ ਸਾਧਨਾ ਸੇਂਗਰ। ਫਾਰਵਰਡ : ਪ੍ਰੀਤੀ ਦੁਬੇ, ਸੰਗੀਤਾ ਕੁਮਾਰੀ, ਜੋਤੀ, ਨਵਪ੍ਰੀਤ ਕੌਰ, ਮੁਮਤਾਜ ਖਾਨ, ਕਰਿਸ਼ਮਾ ਸਿੰਘ, ਦੀਪਿਕਾ ਸੋਰੇਂਗ, ਅਮਰਿੰਦਰ ਕੌਰ ਅਤੇ ਲਾਲਰਿੰਡਿਕੀ।