ਪੇਈਚਿੰਗ/ਹਾਂਗਕਾਂਗ, 5 ਜਨਵਰੀ
ਹਾਂਗਕਾਂਗ ਨੇ ਬੁੱਧਵਾਰ ਤੋਂ ਕੋਵਿਡ-19 ਪਾਬੰਦੀਆਂ ਮੁੜ ਲਗਾ ਦਿੱਤੀਆਂ ਹਨ ਅਤੇ ਭਾਰਤ ਸਣੇ ਅੱਠ ਦੇਸ਼ਾਂ ਦੀਆਂ ਉਡਾਨਾਂ ’ਤੇ 21 ਜਨਵਰੀ ਤਕ ਹਾਂਗਕਾਂਗ ਵਿੱਚ ਉਤਰਣ ’ਤੇ ਪਾਬੰਦੀ ਲਗਾ ਦਿੱਤੀ ਹੈ। ਹਾਂਗਕਾਂਗ ਦੇ ਚੀਫ ਐਗਜ਼ੈਕਟਿਵ ਕੈਰੀ ਲੈਮ ਚੈਂਗ ਨੇ ਐਲਾਨ ਕੀਤਾ ਹੈ ਕਿ ਆਸਟਰੇਲੀਆ, ਕੈਨੇਡਾ, ਫਰਾਂਸ, ਭਾਰਤ, ਪਾਕਿਸਤਾਨ, ਫਿਲਪੀਨਜ਼, ਯੂਕੇ ਅਤੇ ਯੂਐੱਸਏ ਦੇ ਯਾਤਰੀ ਸ਼ਨਿਚਰਵਾਰ ਤੋਂ ਅਗਲੇ ਦੋ ਹਫਤਿਆਂ ਤਕ ਹਾਂਗਕਾਂਗ ਨਹੀਂ ਪਰਤ ਸਕਦੇ। ਅੱਜ ਹਾਂਗਕਾਂਗ ਵਿੱਚ ਕੋਵਿਡ-19 ਦੇ 38 ਨਵੇਂ ਕੇਸ ਸਾਹਮਣੇ ਆਏ ਹਨ।