ਹਾਂਗਕਾਂਗ: ਵਿਸ਼ਵ ਚੈਂਪੀਅਨ ਪੀਵੀ ਸਿੰਧੂ ਨੇ ਜਿੱਤ ਨਾਲ ਸ਼ੁਰੂਆਤ ਕੀਤੀ, ਜਦਕਿ ਭਾਰਤੀ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਅਤੇ ਸਮੀਰ ਵਰਮਾ ਅੱਜ ਇੱਥੇ ਚਾਰ ਲੱਖ ਡਾਲਰ ਇਨਾਮੀ ਹਾਂਗਕਾਂਗ ਓਪਨ ਦੇ ਪਹਿਲੇ ਹੀ ਗੇੜ ਵਿੱਚੋਂ ਹਾਰ ਕੇ ਬਾਹਰ ਹੋ ਗਏ। ਪਿਛਲੇ ਕੁੱਝ ਟੂਰਨਾਮੈਂਟਾਂ ਵਿੱਚ ਪਹਿਲੇ ਗੇੜ ’ਚੋਂ ਬਾਹਰ ਹੋਈ ਸਿੰਧੂ ਨੇ 36 ਮਿੰਟ ਵਿੱਚ ਕੋਰੀਆ ਦੀ ਕਿਮ ਗਾ ਯੁਨ ਨੂੰ 21-15, 21-16 ਨਾਲ ਹਰਾਇਆ। ਐੱਚਐੱਸ ਪ੍ਰਣਯ ਵੀ ਦੂਜੇ ਗੇੜ ’ਚ ਪਹੁੰਚ ਗਿਆ। ਅੱਠਵਾਂ ਦਰਜਾ ਪ੍ਰਾਪਤ ਸਾਇਨਾ ਪਿਛਲੇ ਛੇ ਟੂਰਨਾਮੈਂਟ ਵਿੱਚ ਪੰਜਵੀਂ ਵਾਰ ਪਹਿਲੇ ਗੇੜ ਵਿੱਚ ਹਾਰੀ ਹੈ। ਸਾਇਨਾ ਨੂੰ ਚੀਨ ਦੀ ਕੇਈ ਯਾਨ ਯਾਨ ਨੇ ਹਰਾਇਆ।