ਚੰਡੀਗੜ੍ਹ, 18 ਅਪਰੈਲ

ਹਰਿਆਣਾ ਦੇ ਕਰਨਾਲ ਜ਼ਿਲ੍ਹੇ ‘ਚ ਅੱਜ ਤੜਕੇ ਤਿੰਨ ਮੰਜ਼ਿਲਾ ਚੌਲ ਮਿੱਲ ਦਾ ਹਿੱਸਾ ਢਹਿਣ ਕਾਰਨ 4 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 20 ਜ਼ਖ਼ਮੀ ਹੋ ਗਏ। ਪੁਲੀਸ ਨੇ ਕਿਹਾ ਕਿ ਬਚਾਅ ਕਾਰਜ ਜਾਰੀ ਹੈ। ਮੌਕੇ ‘ਤੇ ਮੌਜੂਦ ਕੁਝ ਮਜ਼ਦੂਰਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਘਟਨਾ ਦੇ ਸਮੇਂ ਇਮਾਰਤ ‘ਚ ਕਰੀਬ 150 ਮਜ਼ਦੂਰ ਸੁੱਤੇ ਸਨ। ਤਰਾਵੜੀ ਥਾਣੇ ਦੇ ਐੱਸਐੱਚਓ) ਸੰਦੀਪ ਨੇ ਦੱਸਿਆ ਕਿ ਘਟਨਾ ਵਿੱਚ ਚਾਰ ਮੌਤਾਂ ਹੋਈਆਂ ਹਨ।