ਲੰਬੀ, 21 ਦਸੰਬਰ
ਸਾਬਕਾ ਕੇਂਦਰੀ ਹਰਸਿਮਰਤ ਕੌਰ ਬਾਦਲ ਨੇ ਉਨਾਂ ਦੇ ਭਰਾ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ’ਤੇ ਦਰਜ ਕੀਤੇ ਮੁਕੱਦਮੇ ’ਤੇ ਕਾਂਗਰਸ ਸਰਕਾਰ ਨੂੰ ਵੰਗਾਰਿਆ ਹੈ। ਉਨ੍ਹਾਂ ਆਖਿਆ ਕਿ ਕਾਂਗਰਸ ਸਰਕਾਰ ਨੇ ਚੋਣਾਂ ਮੌਕੇ ਬਿਕਰਮਜੀਤ ਮਜੀਠੀਆ ਖ਼ਿਲਾਫ਼ ਪਰਚਾ ਦਰਜ ਕਰਵਾਇਆ ਹੈ, ਤਾਂ ਜੋ ਲੋਕਾਂ ਦਾ ਧਿਆਨ ਭਟਕਾਇਆ ਜਾ ਸਕੇ। ਬੀਬੀ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਚੋਣਾਂ ’ਚ ਆਪਣਾ ਵਜੂਦ ਬਚਾਉਣ ਖਾਤਰ ਰਾਤੋ-ਰਾਤ ਪਰਚੇ ਦਰਜ ਕਰਵਾ ਕੇ ਆਖ਼ਰੀ ਦਾਅ ਚੱਲਿਆ ਹੈ।