ਨਵੀਂ ਦਿੱਲੀ, 20 ਜੁਲਾਈ
ਲੋਕ ਸਭਾ ਸਕੱਤਰੇਤ ਨੇ ਬਿਆਨ ਵਿਚ ਕਿਹਾ ਹੈ ਕਿ ਪ੍ਰੰਪਰਾਂ ਮੁਤਾਬਕ ਸਪੀਕਰ ਦੀ ਮਨਜ਼ੂਰੀ ਤੋਂ ਬਿਨਾਂ ਪੈਂਫਲੈੱਟ, ਪਰਚੇ, ਪ੍ਰਸ਼ਨਾਵਲੀ, ਪ੍ਰੈਸ ਨੋਟ, ਸਾਹਿਤ ਜਾਂ ਪ੍ਰਿੰਟ ਕੀਤੀ ਸਮੱਗਰੀ ਨੂੰ ਸੰਸਦ ਭਵਨ ਕੰਪਲੈਕਸ ਵਿਚ ਨਹੀਂ ਵੰਡਿਆ ਜਾਣਾ ਚਾਹੀਦਾ ਹੈ ਤੇ ਤਖ਼ਤੀਆਂ ਵੀ ਨਹੀਂ ਲਿਆਂਦੀਆਂ ਜਾਣੀਆਂ ਚਾਹੀਦੀਆਂ। ਇਹ ਗੱਲ 19 ਜੁਲਾਈ ਨੂੰ ਲੋਕ ਸਭਾ ਸਕੱਤਰੇਤ ਦੀ ਸੰਸਦ ਸੁਰੱਖਿਆ ਸੇਵਾ ਦੇ ਬੁਲੇਟਿਨ ਵਿੱਚ ਕਹੀ ਗਈ ਹੈ ਅਤੇ ਸੰਸਦ ਮੈਂਬਰਾਂ ਨੂੰ ਸਹਿਯੋਗ ਦੀ ਅਪੀਲ ਕੀਤੀ ਗਈ ਹੈ।