ਨਵੀਂ ਦਿੱਲੀ, 20 ਜੁਲਾਈ
ਮਹਿੰਗਾਈ ਅਤੇ ਹੋਰ ਮਸਲਿਆਂ ’ਤੇ ਕਾਂਗਰਸ ਸਮੇਤ ਵੱਖ-ਵੱਖ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਦੀ ਨਾਰਾਜ਼ਗੀ ਕਾਰਨ ਰਾਜ ਸਭਾ ਦੀ ਬੈਠਕ ਅੱਜ ਸ਼ੁਰੂ ਹੋਣ ਤੋਂ 10 ਮਿੰਟਾਂ ਦੇ ਅੰਦਰ ਬਾਅਦ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਬਾਅਦ ਦੁਪਹਿਰ ਦੋ ਵਜੇ ਸਦਨ ਦੀ ਕਾਰਵਾਈ ’ਚ ਹੰਗਾਮਾ ਹੋਣ ਕਾਰਨ ਸਦਨ ਨੂੰ ਪੂਰੇ ਦਿਨ ਲਈ ਉਠਾਅ ਦਿੱਤਾ ਗਿਆ ਇਸ ਦੌਰਾਨ ਮਹਿੰਗਾਈ, ਜੀਐੱਸਟੀ ਸਣੇ ਹੋਰ ਕਈ ਮਾਮਲਿਆਂ ‘ਤੇ ਕਾਂਗਰਸ ਸਮੇਤ ਵੱਖ-ਵੱਖ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਦੇ ਭਾਰੀ ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਅੱਜ ਸਵੇਰੇ ਸ਼ੁਰੂ ਹੋਣ ਤੋਂ ਕਰੀਬ 15 ਮਿੰਟ ਬਾਅਦ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਬਾਅਦ ਦੁਪਹਿਰ ਦੋ ਵਜੇ ਸਦਨ ਮੁੜ ਜੁੜਿਆ ਤਾਂ ਹਾਲਾਤ ਪਹਿਲਾਂ ਵਰਗੇ ਹੀ ਰਹੇ ਤੇ ਸਪੀਕਰ ਨੇ ਕਾਰਵਾਈ ਸ਼ਾਮ 4 ਵਜੇ ਤੱਕ ਮੁਲਤਵੀ ਕਰ ਦਿੱਤੀ। ਸ਼ਾਮ ਚਾਰ ਵਜੇ ਵੀ ਪਹਿਲਾਂ ਵਾਲੀ ਹਾਲਤ ਰਹੀ ਤੇ ਸਦਨ ਨੂੰ ਭਲਕੇ ਲਈ ਮੁਲਤਵੀ ਕਰ ਦਿੱਤਾ ਗਿਆ।