ਮੁੰਬਈ — ਬਾਲੀਵੁੱਡ ਅਭਿਨੇਤਰੀ ਸੰਨੀ ਲਿਓਨੀ ਦੀਆਂ ਫਿਲਮਾਂ ਲਈ ਫੈਨਜ਼ ‘ਚ ਕਾਫੀ ਉਤਸ਼ਾਹ ਰਹਿੰਦਾ ਹੈ ਅਜਿਹੇ ‘ਚ ਕੁਝ ਸਮਾਂ ਪਹਿਲਾਂ ਸੰਨੀ ਲਿਓਨੀ ਨੇ ਸੋਸ਼ਲ ਮੀਡੀਆ ‘ਤੇ ਇਹ ਜਾਣਕਾਰੀ ਸ਼ੇਅਰ ਦਿੱਤੀ ਸੀ ਕਿ ਜਲਦ ਹੀ ਉਹ ਤਾਮਿਲ ਫਿਲਮ ‘ਚ ਨਜ਼ਰ ਆਵੇਗੀ। ਹਾਲ ਹੀ ‘ਚ ਉਸਦੀ ਤਾਮਿਲ ਫਿਲਮ ਦਾ ਪਹਿਲਾ ਪੋਸਟਰ ਰਿਲੀਜ਼ ਹੋ ਚੁੱਕਿਆ ਹੈ। ਇਸ ਫਿਲਮ ਦਾ ਨਾਂ ‘ਵੀਰਮਾਦੇਵੀ’ ਹੈ।ਫਿਲਮ ‘ਚ ਸੰਨੀ ਲਿਓਨੀ ਦੇ ਕਿਰਾਦਰ ਦੀ ਗੱਲ ਕਰੀਏ ਤਾਂ ਉਹ ਲੀਡ ਕਿਰਦਾਰ ‘ਚ ਦਿਖਾਈ ਦੇਣ ਵਾਲੀ ਹੈ ਅਤੇ ਫਿਲਮ ‘ਚ ਉਸਦਾ ਕਿਰਦਾਰ ‘ਵੀਰਮਾਦੇਵੀ’ ਦਾ ਹੋਵੇਗਾ। ਸੋਸ਼ਲ ਮੀਡੀਆ ‘ਤੇ ਪੋਸਟਰ ਇਵੈਂਟ ਦੀਆਂ ਕਈ ਤਸਵੀਰਾਂ ਟਵੀਟ ਕੀਤੀਆਂ ਗਈਆਂ ਹਨ ਜਿਸ ਦੇ ਕਰਕੇ #Veeramadevi ਹੈਸ਼ਟੈਗ ਟਵਿਟਰ ‘ਤੇ ਟਰੈਂਡ ਕਰ ਰਿਹਾ ਹੈ। ਨਿਰਮਾਤਾ ਨੇ ਪਹਿਲੇ ਪੋਸਟਰ ਨਾਲ ਜੁੜੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ।ਦੱਸਣਯੋਗ ਹੈ ਕਿ ਸੰਨੀ ਲਿਓਨੀ ਦੀ ਇਹ ਫਿਲਮ ਇਤਿਹਾਸ ਨਾਲ ਜੁੜੀ ਅਤੇ ਐਕਸ਼ਨ ਨਾਲ ਭਰਪੂਰ ਹੋਵੇਗੀ। ਫਿਲਮ ਦੇ ਨਿਰਮਾਤਾ ਪੋਂਸ ਸਟੇਫਿਨ ਹਨ। ਫਿਲਮ ਦਾ ਪਹਿਲੇ ਪੋਸਟਰ ‘ਤੇ ਤਾਮਿਲ ਭਾਸ਼ਾ ‘ਚ ਫਿਲਮ ਦਾ ਨਾਂ ‘ਵੀਰਮਾਦੇਵੀ’ ਲਿਖਿਆ ਹੋਇਆ ਹੈ। ਇਸ ਤੋਂ ਇਲਾਵਾ ਸੰਨੀ ਲਿਓਨੀ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ ‘ਚ ਉਹ ਤਾਮਿਲ ਭਾਸ਼ਾ ਬੋਲਦੀ ਹੋਈ ਪੋਸਟਰ ਬਾਰੇ ਜਾਣਕਾਰੀ ਦੇ ਰਹੀ ਹੈ।