ਮੁੰਬਈ— ਹਾਲ ਹੀ ‘ਚ ਚਿਤਰਾਂਗਦਾ ਸਿੰਘ ਨੇ ‘ਸੂਰਮਾ’ ਫਿਲਮ ਨਾਲ ਪ੍ਰੋਡਕਸ਼ਨ ‘ਚ ਆਪਣਾ ਕਦਮ ਰੱਖਿਆ ਹੈ। ਫਿਲਮ ਨੂੰ ਬਾਕਸ ਆਫਿਸ ‘ਤੇ ਚੰਗਾ ਹੁੰਗਾਰਾ ਮਿਲਿਆ ਹੈ। ਫਿਲਮ ‘ਚ ਦਿਲਜੀਤ ਦੋਸਾਂਝ ਨੇ ਹਾਕੀ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਦੀ ਕਹਾਣੀ ਨੂੰ ਪਰਦੇ ‘ਤੇ ਉਤਾਰਿਆ ਹੈ। ਹੁਣ ਖਬਰਾਂ ਹਨ ਕਿ ਚਿਤਰਾਂਗਦਾ ਜਲਦ ਹੀ ਆਪਣੇ ਸਾਬਕਾ ਪਤੀ ਅਤੇ ਫੇਮਸ ਗੋਲਫ ਪਲੇਅਰ ਜਯੋਤੀ ਰੰਧਾਵਾ ਦੀ ਜ਼ਿੰਦਗੀ ‘ਤੇ ਫਿਲਮ ਬਣਾਉਣ ਦੀ ਸੋਚ ਰਹੀ ਹੈ।
ਇਸ ਬਾਰੇ ਜਦੋਂ ਚਿੱਤਰਾ ਨੂੰ ਪੁੱਛਿਆ ਗਿਆ ਤਾਂ ਉਸ ਨੇ ਇਸ ਨਾਲ ਜੁੜੇ ਕਈ ਖੁਲਾਸੇ ਕੀਤੇ। ‘ਸਾਹਿਬ ਬੀਵੀ ਔਰ ਗੈਂਗਸਟਰ-3′ ਦੀ ਸਟਾਰ ਚਿੱਤਰਾਂਗਦਾ ਨੇ ਕਿਹਾ ਕਿ ਉਹ ਆਪਣੀ ਅਗਲੀ ਸਪੋਰਟਸ ਬਾਇਓਪਿਕ ਦੀ ਤਿਆਰੀ ਕਰ ਚੁੱਕੀ ਹੈ ਪਰ ਉਹ ਇਹ ਫਿਲਮ ਆਪਣੇ ਪਤੀ ਦੀ ਜ਼ਿੰਦਗੀ ‘ਤੇ ਨਹੀਂ ਬਣਾ ਰਹੀ।
ਚਿਤਰਾਂਗਦਾ ਨੇ ਇਨ੍ਹਾਂ ਸਾਰੀਆਂ ਖਬਰਾਂ ਨੂੰ ਅਫਵਾਹ ਤੇ ਬੇਬੁਨਿਆਦ ਦੱਸਿਆ ਹੈ। ਉਸ ਨੇ ਕਿਹਾ ਕਿ ਫਿਲਮ ਜਯੋਤੀ ਰੰਧਾਵਾ ‘ਤੇ ਨਹੀਂ ਸਗੋਂ ਇਹ ਫਿਲਮ ਇਕ ਪੈਰਾ ਓਲੰਪਿਕ ‘ਤੇ ਹੋਵੇਗੀ। ਇਹ ਸਭ ਅਜੇ ਸ਼ੁਰੂਆਤੀ ਸਟੇਜ ‘ਤੇ ਹੈ।”
ਦੱਸ ਦੇਈਏ ਕਿ ਚਿਤਰਾਂਗਦਾ ਨੇ ਅਗਲੀ ਫਿਲਮ ਬਣਾਉਣ ਦੀ ਤਿਆਰੀ ਆਪਣੀ ਪਹਿਲੀ ਫਿਲਮ ‘ਸੂਰਮਾ’ ਦੀ ਸਫਲਤਾ ਤੋਂ ਬਾਅਦ ਸ਼ੁਰੂ ਕਰ ਦਿੱਤੀ ਹੈ। ਚਿਤਰਾਂਗਦਾ ਤੇ ਜਯੋਤੀ ਦਾ ਤਲਾਕ ਹੋ ਚੁੱਕਾ ਹੈ। ਇਸ ਦੇ ਬਾਅਦ ਵੀ ਦੋਵਾਂ ‘ਚ ਚੰਗੇ ਦੋਸਤਾਂ ਵਾਲਾ ਰਿਸ਼ਤਾ ਹੈ। ਦੋਵਾਂ ਦਾ ਇਕ ਬੇਟਾ ਵੀ ਹੈ ਅਤੇ ਉਸ ਨੂੰ ਵੱਖ ਹੋਇਆਂ ਢਾਈ ਸਾਲ ਹੋ ਚੁੱਕੇ ਹਨ। ਜਯੋਤੀ ਦਿੱਲੀ ‘ਚ ਰਹਿੰਦੇ ਹਨ ਤੇ ਪ੍ਰਸਿੱਧ ਗੋਲਫਰ ਹਨ।