ਨਵੀਂ ਦਿੱਲੀ, 24 ਦਸੰਬਰ

ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰਦਿਆਂ ਠੰਢ ਦੇ ਬਾਵਜੂਦ ਵੀਰਵਾਰ ਨੂੰ ਵੀ ਦਿੱਲੀ ਦੀਆਂ ਸਰਹੱਦਾਂ ’ਤੇ ਹਜ਼ਾਰਾਂ ਕਿਸਾਨਾਂ ਦੇ ਪ੍ਰਦਰਸ਼ਨਾਂ ਦਾ ਸਿਲਸਿਲਾ ਜਾਰੀ ਰਿਹਾ। ਭਾਰਤ ਮੌਸਮ ਵਿਭਾਗ ਨੇ ਕਿਹਾ ਕਿ ਦਿੱਲੀ ਵਿੱਚ ਸੰਘਣੀ ਧੁੰਦ ਕਾਰਨ ਵੀਰਵਾਰ ਸਵੇਰੇ ਕਈ ਇਲਾਕਿਆਂ ਵਿੱਚ 100 ਮੀਟਰ ਤੋਂ ਅੱਗੇ ਨਹੀਂ ਸੀ ਦੇਖਿਆ ਜਾ ਰਿਹਾ। ਸਖ਼ਤ ਠੰਢ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ ਹਨ। ਸੰਘਰਸ਼ ਵਿੱਚ ਔਰਤਾਂ ਵੀ ਵੱਧ ਚੜ੍ਹ ਕੇ ਹਿੱਸਾ ਲੈ ਰਹੀਆਂ ਹਨ। ਆਮ ਵਰਤੋਂ ਦੀਆਂ ਵਰਤਾਂ ਦੀ ਕਿੱਲਤ ਨਾ ਆਏ ਇਸ ਲਈ ਹਰ ਉਪਰਾਲਾ ਦਿਨ ਰਾਤ ਚੱਲ ਰਿਹਾ ਹੈ।