ਸੰਗਰੂਰ, 9 ਨਵੰਬਰ

ਗੌਰਮਿੰਟ ਪੈਨਸ਼ਨਰਜ ਜੁਆਇੰਟ ਫਰੰਟ ਦੇ ਸੱਦੇ ’ਤੇ ਵੱਖ-ਵੱਖ ਵਿਭਾਗਾਂ ਦੇ ਸੈਂਕੜੇ ਪੈਨਸ਼ਨਰਾਂ ਵਲੋਂ ਡੀਸੀ ਦਫ਼ਤਰ ਅੱਗੇ ਘੜਾ ਰੱਖ ਕੇ ਅਤੇ ਦੀਵਾ ਬਾਲ ਕੇ ਪੰਜਾਬ ਸਰਕਾਰ ਨੂੰ ਦੀਵਾਲੀਆ ਕਰਾਰ ਦਿੰਦਿਆਂ ਅਨੋਖੇ ਢੰਗ ਨਾਲ ਪ੍ਰਦਰਸ਼ਨ ਕੀਤਾ ਗਿਆ। ਪੈਨਸ਼ਨਰਾਂ ਵਲੋਂ ਘੜਾ, ਦੀਵਾ ਅਤੇ ਖਾਲੀ ਪੀਪਾ ਚੁੱਕ ਕੇ ਸਰਕਾਰ ਵਿਰੁੱਧ ਰੋਸ ਮਾਰਚ ਕੀਤਾ ਗਿਆ ਅਤੇ ਪਿੱਟ ਸਿਆਪਾ ਕੀਤਾ ਗਿਆ। ਫਰੰਟ ਦੇ ਕਨਵੀਨਰਾਂ ਪ੍ਰੀਤਮ ਸਿੰਘ ਧੁਰਾ, ਰਾਜ ਕੁਮਾਰ ਅਰੋੜਾ, ਜਗਦੀਸ਼ ਸ਼ਰਮਾ, ਬਾਲ ਕ੍ਰਿਸ਼ਨ ਚੌਹਾਨ ਅਤੇ ਅਵਿਨਾਸ਼ ਚੰਦ ਸ਼ਰਮਾ ਦੀ ਅਗਵਾਈ ਹੇਠ ਰੋਸ ਮਾਰਚ, ਪ੍ਰਦਰਸ਼ਨ ਅਤੇ ਰੈਲੀ ਕੀਤੀ ਗਈ। ਰੈਲੀ ਵਿੱਚ ਬੁਲਾਰਿਆਂ ਨੇ ਪੰਜਾਬ ਸਰਕਾਰ ਦੀ ਪੈਨਸ਼ਨ ਮਾਰੂ ਨੀਤੀ ਦੀ ਨਿਖੇਧੀ ਕੀਤੀ ਗਈ। ਸੂਬਾਈ ਆਗੂ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਭਾਵੇਂ ਅੱਜ ਸਰਕਾਰ ਨੇ ਕੁੱਝ ਮੰਗਾਂ ਮੰਨੀਆਂ ਹਨ ਪਰ ਜਦੋਂ ਤੱਕ ਪੈਨਸ਼ਨਰਾਂ ਦੀਆਂ ਬਾਕੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸੰਘਰਸ਼ ਜਾਰੀ ਰਹੇਗਾ ਅਤੇ 17 ਨਵੰਬਰ ਨੂੰ ਪੰਜਾਬ ਦੇ ਮੁਲਾਜ਼ਮ ਮੁਹਾਲੀ ਵਿਖੇ ਹੱਲਾ ਬੋਲ ਰੈਲੀ ਕਰਨਗੇ। ਐੱਸਡੀਐੱਮ ਵਲੋਂ ਧਰਨੇ ’ਚ ਪੁੱਜ ਕੇ ਪੈਨਸ਼ਨਰਾਂ ਤੋਂ ਮੰਗ ਪੱਤਰ ਲਿਆ। ਰੈਲੀ ਨੂੰ ਜਗਦੀਸ਼ ਸ਼ਰਮਾ, ਜੀਤ ਸਿੰਘ ਢੀਂਡਸਾ, ਦਰਸ਼ਨ ਸਿੰਘ ਨੌਰਥ, ਜਗਜੀਤ ਇੰਦਰ ਸਿੰਘ, ਰਜਿੰਦਰ ਸਿੰਘ ਸਲਾਰ ਅਮਰਗੜ੍ਹ, ਗੋਪਾਲ ਕ੍ਰਿਸ਼ਨ ਸ਼ਰਮਾ ਭਵਾਨੀਗੜ੍ਹ, ਕੁਲਵੰਤ ਸਿੰਘ ਧੂਰੀ, ਪ੍ਰੇਮ ਅਗਰਵਾਲ, ਗੁਰਬਖ਼ਸ਼ ਸਿੰਘ ਸੁਨਾਮ, ਗੁਰਦੇਵ ਸਿੰਘ, ਮੇਵਾ ਸਿੰਘ ਮੂਣਕ, ਜਰਨੈਲ ਸਿੰਘ ਲਹਿਰਾਗਾਗਾ, ਅਨੂਪ ਸਿੰਘ ਵਿਰਕ, ਉਪਕਾਰ ਸਿੰਘ, ਜਗਦੇਵ ਸਿੰਘ, ਭਵਾਨੀਗੜ੍ਹ, ਆਰ.ਐਲ.ਪਾਂਧੀ, ਰਾਮ ਸਿੰਘ ਮਹਿੰਮੀ, ਦਰਸ਼ਨ ਸਿੰਘ ਨੌਰਥ, ਅਰਜਨ ਸਿੰਘ, ਸ਼ਿਵ ਕੁਮਾਰ ਸ਼ਰਮਾ, ਅਜਮੇਰ ਸਿੰਘ, ਭੁਪਿੰਦਰ ਸਿੰਘ ਸੁਨਾਮ, ਸੁਰਿੰਦਰ ਕੁਮਾਰ ਵਾਲੀਆਂ, ਜਸਪਾਲ ਸਿੰਘ ਭੱਟੀ, ਕਸਤੂਰੀ ਲਾਲ, ਵਿਜੈ ਕੁਮਾਰ ਭਵਾਨੀਗੜ੍ਹ, ਗੁਰਦੇਵ ਸਿੰਘ ਸ਼ੇਰਪੁਰ, ਮੇਵਾ ਸਿੰਘ ਮੂਨਕ, ਅਜਮੇਰ ਸਿੰਘ, ਦੁਲੀਆ ਰਾਮ, ਬਾਲ ਕ੍ਰਿਸ਼ਨ ਚੌਹਾਨ ਨੇ ਸੰਬੋਧਨ ਕੀਤਾ।