ਸੰਗਰੂਰ, 21 ਮਾਰਚ

ਸੰਗਰੂਰ ’ਚ ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਤੋਂ ਵਿਜੀਲੈਂਸ ਵਿਭਾਗ ਦੀ ਟੀਮ ਵੱਲੋਂ ਸਾਢੇ ਚਾਰ ਘੰਟਿਆਂ ਤੱਕ ਪੁੱਛ ਪੜਤਾਲ ਕੀਤੀ ਗਈ। ਇਹ ਕਾਰਵਾਈ ਐੱਸਐੱਸਪੀ ਵਿਜੀਲੈਸ ਬਿਊਰੋ ਪਟਿਆਲਾ ਅਤੇ ਡੀਐੱਸਪੀ ਵਿਜੀਲੈਸ ਸੰਗਰੂਰ ਦੀ ਅਗਵਾਈ ਵਾਲੀ ਟੀਮ ਵੱਲੋਂ ਕੀਤੀ ਗਈ। ਅੱਜ ਸਵੇਰੇ ਕਰੀਬ ਸਾਢੇ ਗਿਆਰਾਂ ਵਜੇ ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ ਇਥੇ ਵਿਜੀਲੈਂਸ ਦਫਤਰ ਪੁੱਜੇ। ਸ੍ਰੀ ਸਿੰਗਲਾ ਦੇ ਦਫਤਰ ਅੰਦਰ ਦਾਖ਼ਲ ਹੁੰਦਿਆਂ ਹੀ ਵਿਜੀਲੈਂਸ ਵੱਲੋਂ ਦਫ਼ਤਰ ਦਾ ਮੁੱਖ ਗੇਟ ਬੰਦ ਕਰ ਲਿਆ ਗਿਆ। ਇਸ ਮਗਰੋਂ ਕਰੀਬ 40 ਮਿੰਟ ਬਾਅਦ ਵਿਜੀਲੈਂਸ ਦਫ਼ਤਰ ਵਿਖੇ ਐੱਸਐੱਸਪੀ ਵਿਜੀਲੈਸ ਪਟਿਆਲਾ ਜਗਤਪ੍ਰੀਤ ਸਿੰਘ ਪੁੱਜੇ।