ਸੰਗਰੂਰ, 17 ਨਵੰਬਰ
ਇਥੇ ਪਿੰਡ ਸਿਬੀਆ ਕੋਲ ਕੌਮੀ ਹਾਈਵੇਅ ਦੇ ਹੇਠ ਟੀ ਪਆਇੰਟ ’ਤੇ ਟਰੱਕ ਤੇ ਕਾਰ ਵਿਚਾਲੇ ਟੱਕਰ ਤੋਂ ਬਾਅਦ ਕਾਰ ਨੂੰ ਲੱਗੀ ਅੱਗ ਕਾਰਨ ਪੰਜ ਵਿਅਕਤੀ ਜ਼ਿੰਦਾ ਸੜ ਗਏ। ਮਰਨ ਵਾਲਿਆਂ ਦੀ ਪਛਾਣ ਡਾਕਟਰ ਬਲਵਿੰਦਰ ਸਿੰਘ, ਡਾਕਟਰ ਕੁਲਤਾਰ ਸਿੰਘ, ਕੈਪਟਨ ਸੁਖਵਿੰਦਰ ਸਿੰਘ, ਸੁਰਿੰਦਰ ਸਿੰਘ ਤੇ ਚਮਕੌਰ ਸਿੰਘ ਵਜੋਂ ਹੋਈ ਹੈ।
ਇਹ ਘਟਨਾ ਰਾਤ 12 ਵਜੇ ਦੇ ਕਰੀਬ ਦੀ ਹੈ। ਇਹ ਸਾਰੇ ਮੋਗਾ ਤੋਂ ਦਿੜ੍ਹਬਾ ਵਿੱਚ ਆਪਣੇ ਦੋਸਤ ਦੇ ਵਿਆਹ ਦੇ ਵਰ੍ਹੇਗੰਢ ਮਨਾਉਣ ਮਗਰੋਂ ਮੋਗਾ ਪਰਤ ਰਹੇ ਸਨ। ਲਾਸ਼ਾਂ ਦਾ ਪੋਸਟਮਾਰਟਮ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਟਰੱਕ ਸੁਨਾਮ ਤੋਂ ਸੰਗਰੂਰ ਆ ਰਿਹਾ ਸੀ ਤੇ ਅਚਾਨਕ ਕਾਰ ਟਰੱਕ ਦੀ ਤੇਲ ਟੈਂਕੀ ਨਾਲ ਟਕਰਾਅ ਗਈ ਜਿਸ ਕਾਰਨ ਟੈਂਕੀ ਫੱਟ ਗਈ ਤੇ ਅੱਗ ਲੱਗ ਗਈ। ਇਸ ਘਟਨਾ ਵਿੱਚ ਅਚਾਨਕ ਸੜ ਗਈ ਤੇ ਕਿਸੇ ਨੂੰ ਵੀ ਕਾਰ ਵਿਚੋਂ ਨਿਕਲਣ ਦਾ ਮੌਕਾ ਨਹੀਂ ਲੱਗਿਆ। ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ।