ਨਵੀਂ ਦਿੱਲੀ, 27 ਅਪਰੈਲ
ਭਾਰਤੀ ਉਲੰਪਿਕ ਐਸੋਸੀਏਸ਼ਨ ਦੀ ਪ੍ਰਧਾਨ ਪੀਟੀ ਊਸ਼ਾ ਨੇ ਅੱਜ ਕਿਹਾ ਹੈ ਕਿ ਪਹਿਲਵਾਨਾਂ ਵੱਲੋਂ ਸੜਕਾਂ ’ਤੇ ਪ੍ਰਦਰਸ਼ਨ ਕਰਨਾ ਅਨੁਸ਼ਾਸਨਹੀਣਤਾ ਹੈ। ਸੜਕਾਂ ’ਤੇ ਪ੍ਰਦਰਸ਼ਨ ਕਰਕੇ ਪਹਿਲਵਾਨ ਭਾਰਤ ਦੇ ਅਕਸ ਨੂੰ ਖ਼ਰਾਬ ਕਰ ਰਹੇ ਹਨ। ਇਸ ਦੌਰਾਨ ਬਜਰੰਗ ਪੂਨੀਆ ਨੇ ਕਿਹਾ ਹੈ ਕਿ ਉਨ੍ਹ ਨੂੰ ਪੀਟੀ ਊਸ਼ਾ ਤੋਂ ਇੰਨੇ ਸਖ਼ਤ ਰਵੱਈਏ ਦੀ ਉਮੀਦ ਨਹੀਂ ਸੀ। ਪਹਿਲਵਾਨਾਂ ਨੂੰ ਉਮੀਦ ਸੀ ਕਿ ਉਹ ਸੰਘਰਸ਼ ਦਾ ਸਮਰਥਨ ਕਰੇਗੀ।