ਬਲਬੀਰ ਸਿੰਘ ਬੱਬੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਅੱਜ 12 ਕੁ ਵਜੇ ਅਚਾਨਕ ਅਸਤੀਫ਼ਾ ਦੇਣ ਦੀ ਖਬਰ ਆਉਣ ਕਾਰਨ ਸਭ ਪਾਸੇ ਚਰਚਾ ਛੜਨੀ ਸੁਭਾਵਿਕ ਹੀ ਸੀ, ਆਪਣੇ ਅਸਤੀਫੇ ਬਾਰੇ ਪ੍ਰਧਾਨ ਜੀ ਨੇ ਪ੍ਰੈਸ ਕਾਨਫਰੰਸ ਦੌਰਾਨ ਕਾਫੀ ਗੱਲਾਂ ਬਾਤਾਂ ਸਾਹਮਣੇ ਰੱਖੀਆਂ। ਉਨ੍ਹਾਂ ਪੱਤਰਕਾਰਾਂ ਨੂੰ ਸੰਬੋਧਨ ਹੁੰਦਿਆਂ ਕਿ ਪਿਛਲੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਵਿੱਚ ਬਹੁਤ ਕੁਝ ਚੱਲਦਾ ਰਿਹਾ ਤੇ ਇਸ ਵੇਲੇ ਸ਼੍ਰੋਮਣੀ ਕਮੇਟੀ ਵਿੱਚ ਜੋ ਕੁਝ ਵਾਪਰ ਰਿਹਾ ਹੈ ਉਸ ਸਬੰਧੀ ਕਾਫ਼ੀ ਵਿਸਥਾਰ ਪੂਰਵਕ ਗੱਲਾਂ ਬਾਤਾਂ ਕੀਤੀਆਂ। ਆਪਣੇ ਅਸਤੀਫਾ ਦੇਣ ਦੇ ਸਬੰਧ ਵਿੱਚ ਪ੍ਰਧਾਨ ਨੇ ਦੋ ਹਰਫੀ ਹੀ ਗੱਲ ਕੀਤੀ ਕਿ ਪਿਛਲੇ ਦਿਨੀ ਜਦੋਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਜਥੇਦਾਰੀ ਤੋਂ ਫਾਰਗ ਕੀਤਾ ਤਾਂ ਕਾਫੀ ਚਰਚਾ ਛਿੜੀ ਇਸ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਜਥੇਦਾਰ ਗਿਆਨੀ ਰਘਵੀਰ ਸਿੰਘ ਹੋਰਾਂ ਨੇ ਸੋਸ਼ਲ ਮੀਡੀਆ ਉੱਪਰ ਪੋਸਟ ਪਾਈ ਹੈ ਜਿਸ ਉੱਪਰ ਵਿਚਾਰ ਵਟਾਂਦਰਾ ਤੇ ਹੋਰ ਚਰਚਾ ਸਭ ਪਾਸੇ ਹੋਈ। ਪ੍ਰਧਾਨ ਨੇ ਕਿਹਾ ਕਿ ਇਸ ਵਿੱਚ ਜੋ ਇੱਕ ਲਾਈਨ ਜਥੇਦਾਰ ਨੇ ਲਿਖੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਤਰ੍ਹਾਂ ਫਾਰਗ ਕਰਨਾ ਮੰਦਭਾਗਾ ਹੈ ਇਸ ਕਾਰਨ ਹੀ ਮੈਂ ਅਸਤੀਫਾ ਦੇ ਰਿਹਾ ਹਾਂ। ਇਹ ਸਾਰੀ ਗੱਲਬਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਸਾਹਮਣੇ ਰੱਖੀ। ਕੀ ਪ੍ਰਧਾਨ ਜੀ ਨੇ ਜਥੇਦਾਰ ਰਘਵੀਰ ਸਿੰਘ ਵੱਲੋਂ ਲਿਖੀ ਹੋਈ ਗੱਲਬਾਤ ਨੂੰ ਮੁੱਖ ਰੱਖ ਕੇ ਅਸਤੀਫਾ ਦਿੱਤਾ ਹੈ ਜਾਂ ਇਸ ਦੇ ਵਿੱਚ ਕੋਈ ਹੋਰ ਕਾਰਨ ਸਾਹਮਣੇ ਆਉਣਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇੱਕ ਦਮ ਧਾਮੀ ਜੀ ਦੇ ਅਸਤੀਫ਼ਾ ਦੇਣ ਕਾਰਨ ਨਵੀਆਂ ਚਰਚਾਵਾਂ ਛਿੜ ਗਈਆਂ ਹਨ। ਬਾਕੀ ਅੰਦਰਲੀ ਗੱਲਬਾਤ ਕੀ ਹੈ ਕੀ ਨਿਕਲ ਕੇ ਬਾਹਰ ਆਉਂਦੀ ਹੈ ਇਸ ਦੀ ਉਡੀਕ ਰਹੇਗੀ।