ਕੋਲੰਬੋ: ਸ੍ਰੀਲੰਕਾ ਵਿੱਚ ਦਰਿਆ ’ਚ ਬੱਸ ਡਿੱਗਣ ਕਾਰਨ 11 ਜਣਿਆਂ ਦੀ ਮੌਤ ਹੋ ਗਈ, ਜਦਕਿ 40 ਹੋਰ ਜ਼ਖ਼ਮੀ ਹੋ ਗਏ। ੲਿੱਕ ਅਧਿਕਾਰੀ ਨੇ ਦੱਸਿਆ ਕਿ ਅੱਖਰਾਏਪਾਥੂਥੂ ਤੋਂ 67 ਮੁਸਾਫ਼ਿਰਾਂ ਨੂੰ ਲਿਜਾ ਰਹੀ ਬੱਸ ਮਹਾਵੇਲੀ ਦਰਿਆ ਵਿੱਚ ਡਿੱਗ ਗਈ। ਕੁੱਝ ਯਾਤਰੀਆਂ ਨੂੰ ਲੋਕਾਂ ਤੇ ਫ਼ੌਜ ਦੀ ਮਦਦ ਨਾਲ ਬਚਾ ਲਿਆ ਗਿਆ। ਇਕ ਚਸ਼ਮਦੀਦ ਨੇ ਦੱਸਿਆ ਕਿ ਤੇਜ਼ ਰਫ਼ਤਾਰ ਬੱਸ ਮਨਮਪਿਤੀਆ ’ਚ ਕੋਟੱਲਿਆ ਪੁਲ ਨਾਲ ਟਕਰਾਈ ਤੇ ਦਰਿਆ ਵਿੱਚ ਡਿੱਗ ਗਈ। ਪੁਲੀਸ ਅਨੁਸਾਰ ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।