ਕੋਲੰਬੋ, 9 ਮਈ

ਦੇਸ਼ ਵਿਚ ਵਿਗੜਦੇ ਹਾਲਾਤ ਕਾਰਨ ਪੂਰੇ ਸ੍ਰੀਲੰਕਾ ਵਿਚ ਹੰਗਾਮੀ ਹਾਲਤ ਵਿਚ ਕਰਫਿਊ ਲਾ ਦਿੱਤਾ ਗਿਆ ਹੈ। ਇਸ ਮੌਕੇ ਲੋਕਾਂ ਵਲੋਂ ਪ੍ਰਦਰਸ਼ਨ ਜਾਰੀ ਹਨ। ਇਹ ਜਾਣਕਾਰੀ ਪੁਲੀਸ ਅਧਿਕਾਰੀਆਂ ਨੇ ਦਿੱਤੀ। ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸੇ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।