ਮੁੰਬਈ, 11 ਫਰਵਰੀ

ਬੌਲੀਵੁੱਡ ਅਦਾਕਾਰ ਸੋਨਾਕਸ਼ੀ ਸਿਨਹਾ ਨੇ ਬੁੱਧਵਾਰ ਨੂੰ ਆਪਣੇ ਇੰਸਟਾਗ੍ਰਾਮ ਹੈਂਡਲ ਤੋਂ ਕਿਸਾਨੀ ਸੰਘਰਸ਼ ਦੀ ਹਮਾਇਤ ਕੀਤੀ ਹੈ। ਉਨ੍ਹਾਂ ਇਕ ਮਿੰਟ 19 ਸਕਿੰਟ ਦੀ ਵੀਡੀਓ ਵੀ ਸਾਂਝੀ ਕੀਤੀ ਹੈ। ਇਸ ’ਚ ਅਭਿਨੇਤਰੀ ਨੇ ਕਵਿਤਾ ਰਾਹੀਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਉਨ੍ਹਾਂ ਨੇ ਇਸ ਕਵਿਤਾ ਦੁਆਰਾ ਸਵਾਲ ਕੀਤੇ ‘ ਕੀ ਕਿਸਾਨ ਦੰਗਾਈ ਹਨ? ਕੀ ਉਹ ਆਪਣੇ ਹੱਕਾਂ ਲਈ ਮੰਗ ਨਹੀਂ ਰੱਖ ਸਕਦੇ? ਹਰ ਕੋਈ ਭੋਜਨ ਦਾ ਅਨੰਦ ਮਾਣਦਾ ਹੈ ਤਾਂ ਕਿਉਂ ਕਿਸਾਨਾਂ ਨਾਲ ਨਹੀਂ ਖੜ੍ਹ ਸਕਦਾ?’ ਅਦਾਕਰਾ ਨੇ ਲੋਕਾਂ ਨੂੰ ਬੇਨਤੀ ਵੀ ਕੀਤੀ ਕਿ ਸਾਰਿਆਂ ਨੂੰ ਇਕਜੁੱਟ ਹੋ ਕੇ ਕਿਸਾਨਾਂ ਨਾਲ ਖੜ੍ਹਨਾ ਚਾਹੀਦਾ ਹੈ।