“ਜਸਪ੍ਰੀਤ ਸਿੱਧੂ ਦੀ ਜਿੱਤ ਯਕੀਨੀ” — ਬੁਲਾਰੇ
ਫਰਿਜ਼ਨੋ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਪੰਜਾਬੀ ਭਾਈਚਾਰੇ ਨੇ ਫਰਿਜ਼ਨੋ, ਕੈਲੀਫੋਰਨੀਆਂ ਵਿਖੇ ਸੈਂਟਰਲ ਯੂਨੀਫਾਈਡ ਸਕੂਲ ਡਿਸਟ੍ਰਿਕਟ ਬੋਰਡ ਦੇ ਉਮੀਦਵਾਰ ਜਸਪ੍ਰੀਤ ਸਿੱਧੂ ਦੀ ਚੋਣ ਮੁਹਿੰਮ ਦੀ ਸੁਰੂਆਤ ਇੱਕ ਵੱਡੇ ਫੰਡ ਇਕੱਤਰਤਾ ਸਮਾਗਮ ਨਾਲ ਸ਼ੁਰੂ ਕਰ ਦਿੱਤੀ ਗਈ ਹੈ। ਜਿਸ ਨੂੰ ਸਮੂੰਹ ਪੰਜਾਬੀ ਭਾਈਚਾਰੇ ਵੱਲੋਂ ਭਰਵਾ ਹੁੰਗਾਰਾ ਮਿਲਿਆ। ਇਸ ਫੰਡ ਇਕੱਤਰਤਾ ਵਿੱਚ ਜੈਕਾਰਾ ਮੂਵਮੈਂਟ, ਜੀ.ਐਚ.ਜੀ. ਅਕੈਡਮੀਂ, ਇੰਡੋ-ਅਮੈਰੀਕਨ ਹੈਰੀਟੇਜ਼ ਫੋਰਮ, ਧਾਲੀਆਂ ਐਂਡ ਮਾਛੀਕੇ ਮੀਡੀਆਂ ਅਮਰੀਕਾ, ਸੈਂਟਰਲ ਸਕੂਲ ਬੋਰਡ ਮੈਂਬਰ ਅਤੇ ਹੋਰ ਇਲਾਕੇ ਭਰ ਤੋਂ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦੇ ਅਤੇ ਹੋਰ ਲੋਕਾਂ ਵੱਲੋਂ ਵੱਧ-ਚੜ ਕੇ ਹਿੱਸਾ ਪਾਇਆ ਗਿਆ।
ਸ਼ੈਂਟਰਲ ਯੂਨੀਫਾਈਡ ਸਕੂਲ ਫਰਿਜ਼ਨੋ, ਕੈਲੇਫੋਰਨੀਆਂ ਵਿੱਚੋਂ ਪੜ੍ਹਿਆਂ ਅਤੇ ਬਤੌਰ ਰਜਿਸਟਰਡ ਨਰਸ ਸੇਵਾਵਾ ਨਿਭਾ ਰਹੇ ਜਸਪ੍ਰੀਤ ਸਿੰਘ ਸਿੱਧੂ ਹੁਣ ਆਪਣੇ ਅਗਲੇਰੇ ਭਵਿੱਖ ਅਤੇ ਸਮੁੱਚੇ ਭਾਈਚਾਰੇ ਦੀ ਅਵਾਜ਼ ਬਣ ਅੱਗੇ ਆ ਰਹੇ ਹਨ। ਉਹ ਸਮਾਜਿਕ ਸੇਵਾਵਾਂ ਨਿਭਾ ਰਹੇ ਸ. ਉਦੈਦੀਪ ਸਿੰਘ ਸਿੰਘ ਸਿੱਧੂ ਦੇ ਹੋਣਹਾਰ ਪੁੱਤਰ ਹਨ। ਸਮੁੱਚੇ ਸਿੱਧੂ ਪਰਿਵਾਰ ਨੂੰ ਮੈਂ ਦੋ ਦਹਾਕਿਆਂ ਤੋਂ ਵਧੀਕ ਸਮੇਂ ਤੋਂ ਜਾਣਦਾ ਹਾਂ। ਜਸਪ੍ਰੀਤ ਸਿੱਧੂ ਹਮੇਸ਼ਾ ਬੱਚਿਆਂ ਦੇ ਚੰਗੇਰੇ ਭਵਿੱਖ ਦੀ ਗੱਲ ਕਰਦਾ ਹੈ ਅਤੇ ਸਮਾਜ ਸੇਵਾ ਅਤੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜਨ ਲਈ ਸਰਗਰਮ ਰਹਿੰਦਾ ਹੈ। ਇੰਨ੍ਹਾਂ ਸੇਵਾਵਾ ਕਰਕੇ ਉਹ ਆਪਣੀ ਵੱਖਰੀ ਪਹਿਚਾਣ ਬਣਾ ਚੁੱਕਾ ਹੈ। ਹੁਣ ਉਹ ਆਪਣੇ ਸੈਂਟਰਲ ਯੂਨੀਫਾਈਡ ਸਕੂਲ ਦੇ ਬੋਰਡ ਟਰੱਸਟੀ ਦੀ ਚੋਣ ਲੜਨ ਜਾ ਰਹਾ ਹੈ।
ਉਸ ਨੇ ਬੋਲਦਿਆਂ ਕਿਹਾ ਕਿ , “ਮੈਂ ਆਪਣੇ ਵਿਦਿਆਰਥੀਆਂ ਲਈ ਵਿਦਿਅਕ ਮੌਕਿਆਂ ਨੂੰ ਵਧਾਉਣ ਲਈ ਭਾਵੁਕ ਹਾਂ, ਖਾਸ ਕਰਕੇ ਸਿਹਤ ਸੰਭਾਲ ਖੇਤਰ ਵਿੱਚ। ਮੈਂ ਇਹ ਯਕੀਨੀ ਬਣਾਉਣ ਲਈ ਵੀ ਵਚਨਬੱਧ ਹਾਂ ਕਿ ਸਾਡੇ ਅਧਿਆਪਕਾਂ ਕੋਲ ਸੈਂਟਰਲ ਯੂਨੀਫਾਈਡ ਵਿਦਿਆਰਥੀਆਂ ਨੂੰ ਆਪਣੀ ਪੂਰੀ ਸਮਰੱਥਾ ਪ੍ਰਾਪਤ ਕਰਨ ਲਈ ਲੋੜੀਂਦੇ ਸਰੋਤ ਹੋਣ। ਪੰਜਾਬੀ ਭਾਈਚਾਰੇ ਦੇ ਨਵੇਂ ਵਿਦਿਆਰਥੀਆਂ ਲਈ ਯੋਗ ਅਗਵਾਈ ਅਤੇ ਸਮੂੰਹ ਬੱਚਿਆਂ ਨੂੰ ਆ ਰਹੀਆਂ ਸਮੱਸਿਆਵਾ ਨਾਲ ਨਜਿੱਠਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਆਉ ਇਕੱਠੇ ਮਿਲ ਕੇ, ਅਸੀਂ ਆਪਣੇ ਵਿਦਿਆਰਥੀਆਂ ਅਤੇ ਸਾਡੇ ਭਾਈਚਾਰੇ ਲਈ ਉੱਜਲ ਭਵਿੱਖ ਬਣਾ ਸਕਦੇ ਹਾਂ। ਮੈਨੂੰ ਤੁਹਾਡੇ ਸਮਰਥਨ ਦੀ ਉਮੀਦ ਹੈ ਕਿਉਂਕਿ ਅਸੀਂ ਇਹਨਾਂ ਟੀਚਿਆਂ ਲਈ ਕੰਮ ਕਰਦੇ ਹਾਂ।”
ਇਸ ਸਮੇਂ ਹੋਰ ਬਹੁਤ ਸਾਰੇ ਬੁਲਾਰਿਆਂ ਨੇ ਬੋਲਦੇ ਹੋਏ ਜਸਪ੍ਰੀਤ ਸਿੱਧੂ ਦੀਆਂ ਪੰਜਾਬੀਤ ਪ੍ਰਤੀ ਸੇਵਾਵਾ ਦਾ ਜ਼ਿਕਰ ਕਰਦੇ ਹੋਏ ਸਮੁੱਚੇ ਭਾਈਚਾਰੇ ਤੋਂ ਸਹਿਯੋਗ ਦੀ ਮੰਗ ਕੀਤੀ। ਇਸ ਸਮੇਂ ਫਰਿਜ਼ਨੋ ਸਿਟੀ ਦੇ ਕੁਝ ਅਧਿਕਾਰੀ ਵੀ ਸ਼ਾਮਲ ਸਨ। ਸਟੇਜ਼ ਸੰਚਾਲਨ ਗੁਰਦੀਪ ਸਿੰਘ ਸ਼ੇਰਗਿੱਲ ਨੇ ਬਾ-ਖ਼ੂਬੀ ਕੀਤਾ।
ਆਓ ਸਭ ਆਪਾਂ ਇਸ ਹੋਣਹਾਰ ਨੌਜਵਾਨ ਨੂੰ ਆਪਣੀ ਵੋਟ ਪਾ ਆਪਣਾ ਸਹਿਯੋਗ ਦੇ ਸੈਂਟਰਲ ਯੂਨੀਫਾਈਡ ਦੇ ਬਤੌਰ ਟਰੱਸਟੀ ਬਣਾ ਆਪਣੀ ਅਵਾਜ਼ ਨੂੰ ਅੱਗੇ ਲੈ ਕੇ ਆਈਏ। ਜਸਪ੍ਰੀਤ ਸਿੰਘ ਸਿੱਧੂ ਦੀ ਜਿੱਤ, ਤੁਹਾਡਾ ਆਪਣਾ ਮਾਣ ਹੋਵੇਗਾ।