ਵਾਸ਼ਿੰਗਟਨ, 23 ਅਗਸਤ
23 ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਸੇਰੇਨਾ ਵਿਲੀਅਮਜ਼ ਨੇ ਟੈਨਿਸ ਸਟਾਰ ਵਜੋਂ ਆਪਣਾ ਆਖਰੀ ਮੈਚ ਖੇਡਣ ਤੋਂ ਸਾਲ ਬਾਅਦ ਬੇਟੀ ਨੂੰ ਜਨਮ ਦਿੱਤਾ ਹੈ। ਇਹ ਜਾਣਕਾਰੀ ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਦਿੱਤੀ ਹੈ। 41 ਸਾਲਾ ਸੇਰੇਨਾ ਅਤੇ ਉਸ ਦੇ ਪਤੀ ਅਲੈਕਸਿਸ ਓਹਨੀਅਨ ਦਾ ਇਹ ਦੂਜਾ ਬੱਚਾ ਹੈ। ਉਨ੍ਹਾਂ ਦੀ ਪਹਿਲੀ ਧੀ ਓਲੰਪੀਆ ਦਾ ਜਨਮ 2017 ਵਿੱਚ ਹੋਇਆ ਸੀ। ਸੇਰੇਨਾ ਦਾ ਆਖਰੀ ਟੂਰਨਾਮੈਂਟ 2022 ਯੂਐੱਸ ਓਪਨ ਸੀ, ਜਿਸ ਵਿੱਚ ਉਹ ਤੀਜੇ ਦੌਰ ਵਿੱਚ ਪਹੁੰਚੀ ਸੀ।