ਖਾਰਟੂਮ (ਪੰਜਾਬ ਸਟਾਰ ਬਿਊਰੋ) : ਸੂਡਾਨ ਦੇ ਗੇਜ਼ੀਰਾ ਰਾਜ ਦੀ ਰਾਜਧਾਨੀ ਵਦ ਮਦਨੀ ਵਿਚ ਇਕ ਮਸਜਿਦ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਵਾਈ ਹਮਲੇ ਵਿਚ ਘੱਟੋ-ਘੱਟ 31 ਲੋਕ ਮਾਰੇ ਗਏ। ਇਕ ਸਥਾਨਕ ਗੈਰ-ਸਰਕਾਰੀ ਸਮੂਹ ਨੇ ਇਸ ਸਬੰਧੀ ਐਲਾਨ ਕੀਤਾ। ਐਤਵਾਰ ਨੂੰ ਵਦ ਮਦਨੀ ਪ੍ਰਤੀਰੋਧ ਕਮੇਟੀ ਨੇ ਇੱਕ ਬਿਆਨ ਵਿੱਚ ਕਿਹਾ,” ਸ਼ਾਮ ਦੀ ਨਮਾਜ਼ ਤੋਂ ਬਾਅਦ ਜੰਗੀ ਜਹਾਜ਼ਾਂ ਨੇ ਸ਼ੇਖ ਅਲ ਜੇਲੀ ਮਸਜਿਦ ਅਤੇ ਅਲ-ਇਮਤਦਾਦ ਦੇ ਆਸ ਪਾਸ ਦੇ ਖੇਤਰਾਂ ‘ਤੇ ਵਿਸਫੋਟਕ ਬੈਰਲਾਂ ਨਾਲ ਬੰਬਾਰੀ ਕੀਤੀ।”
ਕਮੇਟੀ ਨੇ ਅੱਗੇ ਕਿਹਾ ਕਿ 15 ਪੀੜਤਾਂ ਦੀ ਪਛਾਣ ਕਰ ਲਈ ਗਈ ਹੈ, ਜਦੋਂ ਕਿ ਦਰਜਨਾਂ ਅਣਪਛਾਤੀਆਂ ਲਾਸ਼ਾਂ ਦੀ ਗਿਣਤੀ ਕੀਤੀ ਜਾ ਰਹੀ ਹੈ। ਸਿਨਹੂਆ ਨਿਊਜ਼ ਏਜੰਸੀ ਨੇ ਦੱਸਿਆ ਕਿ ਅਜੇ ਤੱਕ ਇਸ ਘਟਨਾ ‘ਤੇ ਕਿਸੇ ਵੀ ਧਿਰ ਵੱਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ। ਅਰਧ ਸੈਨਿਕ ਰੈਪਿਡ ਸਪੋਰਟ ਫੋਰਸਿਜ਼ (ਆਰ.ਐਸ.ਐਫ) ਨੇ ਦਸੰਬਰ 2023 ਵਿੱਚ ਸੂਡਾਨੀ ਆਰਮਡ ਫੋਰਸਿਜ਼ (ਐਸ.ਏ.ਐਫ) ਦੇ ਵਦ ਮਦਨੀ ​​ਤੋਂ ਪਿੱਛੇ ਹਟਣ ਤੋਂ ਬਾਅਦ ਗੇਜ਼ੀਰਾ ਰਾਜ ਦਾ ਕੰਟਰੋਲ ਲੈ ਲਿਆ। ਮੱਧ ਅਪ੍ਰੈਲ 2023 ਤੋਂ ਸ਼ਅਢ ਅਤੇ ੍ਰਸ਼ਢ ਵਿਚਕਾਰ ਇੱਕ ਘਾਤਕ ਸੰਘਰਸ਼ ਦੁਆਰਾ ਸੂਡਾਨ ਤਬਾਹ ਹੋ ਗਿਆ ਹੈ। 14 ਅਕਤੂਬਰ ਨੂੰ ਆਰਮਡ ਕੰਫਲਿਕਟ ਲੋਕੇਸ਼ਨ ਐਂਡ ਇਵੈਂਟ ਡੇਟਾ ਪ੍ਰੋਜੈਕਟ ਦੀ ਇੱਕ ਰਿਪੋਰਟ ਅਨੁਸਾਰ ਸੰਘਰਸ਼ ਦੇ ਨਤੀਜੇ ਵਜੋਂ 24,850 ਤੋਂ ਵੱਧ ਮੌਤਾਂ ਹੋਈਆਂ ਹਨ।