ਮੁੰਬਈ, 1 ਸਤੰਬਰ
ਅਭਿਨੇਤਰੀ ਰੀਆ ਚੱਕਰਵਰਤੀ ਦੇ ਮਾਪੇ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਸੀਬੀਆਈ ਜਾਂਚ ਵਿਚ ਸ਼ਾਮਲ ਹੋਣ ਲਈ ਮੰਗਲਵਾਰ ਨੂੰ ਡੀਆਰਡੀਓ ਗੈਸਟ ਹਾਊਸ ਪਹੁੰਚੇ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸੀਬੀਆਈ ਇਸ ਮਾਮਲੇ ਵਿਚ ਪਹਿਲੀ ਵਾਰ ਰੀਆ ਦੇ ਮਾਪਿਆਂ ਤੋਂ ਪੁੱਛ-ਪੜਤਾਲ ਕਰ ਰਹੀ ਹੈ। ਅਧਿਕਾਰੀ ਨੇ ਦੱਸਿਆ ਕਿ ਰੀਆ ਦਾ ਪਿਤਾ ਇੰਦਰਜੀਤ ਚੱਕਰਵਰਤੀ ਅਤੇ ਮਾਂ ਸੰਧਿਆ ਚੱਕਰਵਰਤੀ ਸਵੇਰੇ 11 ਵਜੇ ਡੀਆਰਡੀਓ ਗੈਸਟ ਹਾਊਸ ਪੁੱਜੇ। ਉਨ੍ਹਾਂ ਦੀ ਕਾਰ ਦੇ ਨਾਲ ਪੁਲੀਸ ਦੀ ਇੱਕ ਗੱਡੀ ਵੀ ਸੀ। ਸੀਬੀਆਈ ਜਾਂਚ ਟੀਮ ਇਸ ਗੈਸਟ ਹਾਊਸ ਵਿਚ ਠਹਿਰੀ ਹੈ। ਉਨ੍ਹਾਂ ਕਿਹਾ ਕਿ ਅਭਿਨੇਤਾ ਦੇ ਪਿਤਾ ਵੱਲੋਂ ਪਟਨਾ ਵਿੱਚ ਦਾਇਰ ਕੀਤੀ ਗਈ ਐੱਫਆਈਆਰ ਵਿੱਚ ਰੀਆ ਅਤੇ ਉਸ ਦੇ ਮਾਪਿਆਂ ਦੇ ਨਾਮ ਵੀ ਸ਼ਾਮਲ ਹਨ।