ਮੁੰਬਈ, 3 ਸਤੰਬਰ

ਅਦਾਕਾਰਾ ਰੀਆ ਚੱਕਰਵਰਤੀ ਦੇ ਪਿਤਾ ਨੂੰ ਫਿਲਮ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿੱਚ ਲਗਾਤਾਰ ਤੀਜੇ ਦਿਨ ਸੀਬੀਆਈ ਨੇ ਪੁੱਛ-ਪੜਤਾਲ ਲਈ ਵੀਰਵਾਰ ਨੂੰ ਇੱਥੇ ਡੀਆਰਡੀਓ ਗੈਸਟ ਹਾਊਸ ਵਿੱਚ ਤਲਬ ਕੀਤਾ। ਦੋ ਦਿਨਾਂ ਵਿੱਚ ਅਭਿਨੇਤਰੀ ਦੇ ਪਿਤਾ ਇੰਦਰਜੀਤ ਚੱਕਰਵਰਤੀ ਤੋਂ ਸੀਬੀਆਈ ਨੇ ਕਰੀਬ 18 ਘੰਟਿਆਂ ਤੋਂ ਵੱਧ ਪੁੱਛ-ਪੜਤਾਲ ਕੀਤੀ ਹੈ। ਸ੍ਰੀ ਇੰਦਰਜੀਤ ਅੱਜ ਸਵੇਰੇ ਦਸ ਵਜੇ ਸੀਬੀਆਈ ਟੀਮ ਕੋਲ ਪੁੱਜ ਗਏ।