ਚੰਡੀਗੜ•, 1 ਸਤੰਬਰ , 2020 : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਸੂਬੇ ਵਿਚ ਪਿਛਲੇ ਸਮੇਂ ਦੌਰਾਨ ਲੁੱਟਾਂ ਖੋਹਾਂ, ਡਕੈਤੀਆਂ ਤੇ ਹਥਿਆਰਬੰਦ ਡਕੈਤੀਆਂ ਜਿਸਦੇ ਕਾਰਨ ਹਾਲ ਹੀ ਵਿਚ ਪ੍ਰਸਿੱਧ ਕ੍ਰਿਕਟਰ ਸੁਰੇਸ਼ ਰੈਨਾ ਦੇ ਦੋ ਕਰੀਬੀਆਂ ਦੀ ਮੌਤ ਹੋ ਗਈ, ਤੋਂ ਸਪਸ਼ਟ ਸੰਕੇਤ ਮਿਲਦਾ ਹੈ ਕਿ ਜੋ ਲੋਕ ਰਾਜ ਵਿਚ ਸੱਤਾ ਦਾ ਸੁੱਖ ਭੋਗ ਰਹੇ ਹਨ, ਉਹਨਾਂ ਨੇ ਖੁਦ ਨੂੰ ਇਕਾਂਤਵਾਸ ਕਰ ਲਿਆ ਹੈ ਤੇ ਸੂਬੇ ਦੇ ਲੋਕਾਂ ਨੂੰ ਉਹਨਾਂ ਦੀ ਕਿਸਮਤ ਭਰੋਸੇ ਛੱਡ ਦਿੱਤਾ ਹੈ।

ਇਥੇ ਜਾਰੀ ਕੀਤੇ ਇਕੇ ਬਿਆਨ ਵਿਚ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਸ ਸਰਕਾਰ ਦੇ ਰਾਜ ਵਿਚ ਮਹਿਲਾਵਾਂ ਵੀ  ਸੁਰੱਖਿਅਤ ਨਹੀਂ ਹਨ ਅਤੇ ਇਕ ਕੁੜੀ ਨੂੰ ਆਪਣੇ ਆਪ ਦਾ ਬਚਾਅ ਕਰਨ ਵਾਸਤੇ ਆਪਣੇ ਆਪ ਅੱਗੇ ਆਉਣਾ ਪਿਆ ਹੈ  ਜਦੋਂ ਕਿ ਇਸ ਲੜਕੀ ‘ਤੇ ਤਿੱਖੇ ਹਥਿਆਰਾਂ ਨਾਲ ਹਮਲਾ ਕੀਤਾ ਗਿਆ।  ਉਹਨਾਂ ਕਿਹਾ ਕਿ  ਹਾਲ ਹੀ ਵਿਚ ਵਾਪਰੀਆਂ ਹੋਰ ਘਟਨਾਵਾਂ ਵਿਚ ਇਕ 65 ਸਾਲਾ ਮਹਿਲਾ ਜੋ ਇਕ ਇਕ ਇੱਟਾਂ ਦੇ ਭੱਠੇ ਦੀ ਮਾਲਕ ਸੀ, ਦਾ  ਉਸਦੇ ਪਾਇਲ ਵਿਚਲੇ ਘਰ ਦੇ ਬਾਹਰ ਕਤਲ ਕਰ ਦਿੱਤਾ ਗਿਆ ਤੇ ਲੁਟੇਰਿਆਂ ਨੇ ਇਕ ਮੰਦਿਰ ਦੇ ਪੁਜਾਰੀ ਦੀ ਵੀ ਹੱਤਿਆ ਕਰ ਦਿੱਤੀ ਤੇ ਪੈਸੇ ਲੁੱਟ ਕੇ ਫਰਾਰ ਹੋ ਗਏ। ਉਹਨਾਂ ਕਿਹਾ ਕਿ ਨੌਜਵਾਨ ਨੂੰ ਵੀ ਗੋਲੀ ਮਾਰ ਦਿੱਤੀ ਗਈ ਸੀ ਜਦੋਂ  ਰੋਜ਼ਾਨਾ ਆਧਾਰ ‘ਤੇ ਲੁੱਟ ਖਸੱੁੱੱਟ ਹੋ ਰਹੀ ਸੀ ਜਦਕਿ ਲੁੱਟ ਤੇ ਖੋਹ ਦੀਆਂ ਘਟਨਾਵਾਂ ਵਿਚ ਨਿਰੰਤਰ ਵਾਧਾ ਹੋ ਰਿਹਾ ਹੈ।

ਮਜੀਠੀਆ ਨੇ ਕਿਹਾ ਕਿ  ਸ਼ਰਾਬ ਮਾਫੀਆ ਅਤੇ ਰੇਤ ਮਾਫੀਆ ਨੂੰ ਖੁੱਲ•ੇ ਲਾਇਸੰਸ ਜਾਰੀ ਕੀਤੇ ਗਏ ਹਨ ਜਦਕਿ ਮਾੜੇ ਤਤਾਂ ਨੇ ਵੀ ਸੂਬੇ ਵਿਚ ਅਮਨਕਾਨੂੰਨ ਦੀ ਸਥਿਤੀ ਨੂੰ ਭੰਗ ਕੀਤਾ ਹੈ।  ਉਹਨਾਂ ਕਿਹਾ ਕਿ ਕਿ ਜਿਹੜੇ ਕਾਂਗਰਸੀਆਂ ਵੱਲੋਂ ਸ਼ਰਾਰਤੀ ਅਨਸਰਾਂ ਨਾਲ ਮਿਲ ਕੇ  ਘੁਟਾਲੇ ਕੀਤੇ ਗਏ, ਉਹਨਾਂ ਨੂੰ  ਕਲੀਲ ਚਿੱਟ ਜਾਰੀ ਕੀਤੀ ਗਈ ਜਿਸ ਨਾਲ ਅਮਨ ਕਾਨੂੰਨ ਦੀ ਸਥਿਤੀ ਹੋਰ ਵਿਗੜੀ ਹੈ।   ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਆਮ ਆਦਮੀ ਲਈ ਅੱਧੀ ਰਾਤ ਦਾ ਕਰਫਿਊ ਲਾਗੂ ਹੈ ਜਦਕਿ ਸੂਬੇ ਭਰ ਵਿਚ ਖੁੱਲ•ੇ ਫਿਰ ਰਹੇ ਅਪਰਾਧੀਆਂ ‘ਤੇ ਕੋਈ ਰੋਕ ਨਹੀਂ ਹੈ।

ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਸੂਬੇ ਵਿਚ ਜੰਗਲ ਰਾਜ ਹੈ।  ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਤੁਰੰਤ ਸੂਬਾ ਪੁਲਿਸ ਨੂੰ ਮਾੜੇ ਅਨਸਰਾਂ ਖਿਲਾਫ ਮੁਹਿੰਮ ਤੇਜ਼ ਕਰਨ ਦੀ ਹਦਾਇਤ ਦੇਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸਾਰੀਆਂ ਨਜਾਇਜ਼ ਗਤੀਵਿਧੀਆਂ ‘ਤੇ ਰੋਕ ਲੱਗਣੀ ਚਾਹੀਦੀ ਹੈ ਕਿ ਭਾਵੇਂ ਕਿ ਉਹ ਕਾਂਗਰਸੀ ਵਿਧਾਇਕਾਂ ਦੀ ਸਰਪ੍ਰਸਤੀ ਹੇਠ ਹੀ ਕਿਉਂ ਨਾ ਚਲ ਰਹੀਆਂ ਹੋਣ।  ਉਹਨਾਂ ਕਿਹਾ ਕਿ ਸੂਬੇ ਦੀ ਪੁਲਿਸ ਫੋਰਸ ਵਿਚ ਮਾੜੇ ਅਨਸਰਾਂ ਦੀ ਵੀ ਸਨਾਖ਼ਤ ਹੋਣੀ ਚਾਹੀਦੀ ਹੈ ਅਤੇ ਉਹਨਾਂ ਨੂੰ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ।  ਉਹਨਾਂ ਕਿਹਾ ਕਿ ਸਿਆਸਤਦਾਨਾਂ ਤੇ ਪੁਲਿਸ ਦਰਮਿਆਨ ਜੋ ਗੰਢੁਤਪ ਹੈ ਜਿਸਦੀ ਬਦੌਲਤ ਮਾੜੇ ਅਨੁਸਰਾਂ ਨੂੰ ਸ਼ਹਿ ਮਿਲਦੀ ਹੈ, ਨੂੰ ਨਕੇਲ ਪੈਣੀ ਚਾਹੀਦੀ ਹੈ।

ਮਜੀਠੀਆ ਨੇ ਕਿਹਾ ਕਿ ਇਹ ਸਹੀ ਸਮਾਂ ਹੈ ਜਦੋਂ ਸੂਬੇ ਦੀ ਪੁਲਿਸ ਰਾਤ ਦੀ ਗਸ਼ਤ ਸ਼ੁਰੂ ਕਰੇ ਤਾਂ ਜੋ ਲੋਕਾਂ ਵਿਚ ਵਿਸ਼ਵਾਸ ਪੈਦਾ ਕੀਤਾ ਜਾ ਸਕੇ  ਤੇ ਅਪਰਾਧੀਆਂ ਦੇ ਮਨਾਂ ਵਿਚ ਖੌਫ ਪੈਦਾ ਕੀਤਾ ਜਾ ਸਕੇ।  ਉਹਨਾਂ ਕਿਹਾ ਕਿ ਨਾਕਾ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ ਅਤੇ ਸਥਾਨਕ ਪੁਲਿਸ ਥਾਣਿਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਣੀ ਚਾਹਦੀ ਹੈ ਤੇ ਕਿਸੇ ਅਣਸੁਖਾਵੀਂ ਘਟਨਾ ਵਾਪਰਨ ‘ਤੇ ਉਹਨਾਂ ਦੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ।

ਅਕਾਲੀ ਆਗੂ ਨੇ  ਸੁਰੇਸ਼ ਰੈਣਾ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਕੌਮਾਂਤਰੀ ਸਟਾਰ ਨੂੰ ਆਈ ਪੀ ਐਸਲ 2020 ਵਿਚੋਂ ਪਰਿਵਾਰ ਨਾਲ ਵਾਪਰੇ ਦੁਖਾਂਤ ਕਰਕੇ  ਬਾਹਰ ਹੋਣਾ ਪਿਆ।