ਨਵੀਂ ਦਿੱਲੀ: ਭਾਰਤੀ ਫੁਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਦੀ ਕਰੋਨਾ ਰਿਪੋਰਟ ਅੱਜ ਪਾਜ਼ੇਟਿਵ ਆਈ ਹੈ। ਪਾਜ਼ੇਟਿਵ ਆਉਣ ਮਗਰੋਂ ਦੁਬਈ ਵਿੱਚ 25 ਮਾਰਚ ਨੂੰ ਓਮਾਨ ਖ਼ਿਲਾਫ਼ ਹੋਣ ਵਾਲੇ ਮੈਚ ’ਚੋਂ ਛੇਤਰੀ ਦਾ ਬਾਹਰ ਹੋਣਾ ਲਗਪਗ ਤੈਅ ਹੈ। ਛੇਤਰੀ ਨੇ ਟਵੀਟ ਕੀਤਾ, ‘‘ਚੰਗੀ ਖ਼ਬਰ ਨਹੀਂ ਹੈ, ਮੈਂ ਕੋਵਿਡ-19 ਪਾਜ਼ੇਟਿਵ ਪਾਇਆ ਗਿਆ ਹਾਂ। ਚੰਗੀ ਖ਼ਬਰ ਇਹ ਹੈ ਕਿ ਮੈਂ ਠੀਕ ਮਹਿਸੂਸ ਕਰ ਰਿਹਾ ਹਾਂ ਅਤੇ ਵਾਇਰਸ ਤੋਂ ਉੱਭਰ ਰਿਹਾ ਹਾਂ।’’