ਨਵੀਂ ਦਿੱਲੀ, 3 ਮਈ

ਸੀਬੀਆਈ ਨੇ ਵੈਪਕੌਸ ਦੇ ਸਾਬਕਾ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ (ਸੀਐੱਮਡੀ) ਰਾਜਿੰਦਰ ਕੁਮਾਰ ਗੁਪਤਾ ਅਤੇ ਉਸ ਦੇ ਪੁੱਤਰ ਗੌਰਵ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਅਹਾਤੇ ਤੋਂ 38 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਜ਼ਬਤ ਕੀਤੀ ਹੈ। ਵੈਪਕੌਸ ਨੂੰ ਪਹਿਲਾਂ ‘ਵਾਟਰ ਐਂਡ ਪਾਵਰ ਕੰਸਲਟੈਂਸੀ ਸਰਵਿਸਿਜ਼ (ਇੰਡੀਆ) ਲਿਮਿਟਡ’ ਵਜੋਂ ਜਾਣਿਆ ਜਾਂਦਾ ਸੀ। ਇਹ ਸਰਕਾਰ ਦੀ ਮਲਕੀਅਤ ਵਾਲੀ ਕੇਂਦਰੀ ਜਨਤਕ ਖੇਤਰ ਦੀ ਉੱਦਮ ਹੈ ਅਤੇ ਇਸ ਦਾ ਪ੍ਰਸ਼ਾਸਕੀ ਨਿਯੰਤਰਣ ਜਲ ਸ਼ਕਤੀ ਮੰਤਰਾਲੇ ਕੋਲ ਹੈ।