ਨਵੀਂ ਦਿੱਲੀ, 30 ਸਤੰਬਰ
ਕਾਂਗਰਸ ਨੇ ਆਪਣੇ ਸੀਨੀਅਰ ਆਗੂਆਂ ਗੁਲਾਮ ਨਬੀ ਆਜ਼ਾਦ ਤੇ ਕਪਿਲ ਸਿੱਬਲ ਵੱਲੋਂ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਤੁਰੰਤ ਸੱਦੇ ਜਾਣ ਦੀ ਮੰਗ ਸਬੰਧੀ ਅੱਜ ਕਿਹਾ ਕਿ ਸੀਡਬਲਿਊਸੀ ਦੀ ਮੀਟਿੰਗ ਬਹੁਤ ਜਲਦੀ ਸੱਦੀ ਜਾਵੇਗੀ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੇ ਹਫ਼ਤੇ ਪਹਿਲਾਂ ਸੰਕੇਤ ਦਿੱਤਾ ਸੀ ਕਿ ਸੀਡਬਲਿਊਸੀ ਦੀ ਮੀਟਿੰਗ ਬਹੁਤ ਜਲਦੀ ਸੱਦੀ ਜਾਵੇਗੀ।