ਲੁਧਿਆਣਾ, 3 ਜੂਨ

ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ ਸਰਬ ਪਾਰਟੀ ਮੀਟਿੰਗ ’ਚ ਜੱਫੀ ’ਤੇ ਸਿਆਸਤ ਗਰਮਾ ਗਈ ਹੈ। ਇਸ ਨੂੰ ਲੈ ਕੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ 6 ਸਾਲ ਤੋਂ ਨਵਜੋਤ ਸਿੰਘ ਸਿੱਧੂ ਨੇ ਰੈਲੀਆਂ ਕਰਕੇ ਸਿਰਫ਼ ਇਕ ਹੀ ਗੱਲ ਕਹੀ ਸੀ ਕਿ ਨਸ਼ਾ ਤਸਕਰ ਮਜੀਠੀਆ ਨੇ ਪੰਜਾਬ ਦੀ ਜਵਾਨੀ ਖਤਮ ਕੀਤੀ ਹੈ। ਉਨ੍ਹਾਂ ਕਿਹਾ ਕਿ ਆਮ ਜ਼ਿੰਦਗੀ ’ਚ ਮਿਲਣਾ, ਹੱਥ ਮਿਲਾਉਣਾ ਵੱਖਰੀ ਗੱਲ ਹੈ ਪਰ ਸਿੱਧੂ ਦੇ ਮਜੀਠੀਆ ਪ੍ਰਤੀ ਰਵੱਈਏ ਤੋਂ ਕਾਂਗਰਸ ਵਰਕਰ ਪ੍ਰੇਸ਼ਾਨ ਹੋ ਗਏ ਹਨ। ਦੋ ਦਿਨ ਪਹਿਲਾਂ ਮਜੀਠੀਆ ਨੂੰ ਜੱਫੀ ਪਾਉਣ ਤੋਂ ਬਾਅਦ ਸਿੱਧੂ ਨੇ ਕਿਹਾ ਸੀ ਕਿ ਉਨ੍ਹਾਂ ਦੇ ਆਪਸੀ ਮੱਤਭੇਦ ਵਿਚਾਰਧਾਰਕ ਤੇ ਪਾਰਟੀ ਅਨੁਸਾਰ ਹਨ ਜੋ ਅੱਗੇ ਵੀ ਰਹਿਣਗੇ।