ਜਕਾਰਤਾ, 17 ਜਨਵਰੀ
ਵਿਸ਼ਵ ਚੈਂਪੀਅਨ ਪੀ.ਵੀ. ਸਿੰਧੂ ਨੂੰ ਇੱਥੇ ਮਹਿਲਾ ਸਿੰਗਲਜ਼ ਕੁਆਰਟਰ ਫਾਈਨਲ ਵਿੱਚ ਜਪਾਨ ਦਿ ਸਯਾਕਾ ਤਾਕਾਹਾਸ਼ੀ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਨਾਲ ਇੱਥੇ ਇੰਡੋਨੇਸ਼ੀਆ ਮਾਸਟਰਜ਼ ਬੈਡਮਿੰਟਨ ਟੂਰਨਾਮੈਂਟ ’ਚ ਭਾਰਤੀ ਚੁਣੌਤੀ ਵੀ ਸਮਾਪਤ ਹੋ ਗਈ। ਸਿੰਧੂ ਨੇ ਇਕ ਗੇਮ ਦੀ ਬੜ੍ਹਤ ਗੁਆ ਦਿੱਤੀ ਅਤੇ ਇਕ ਘੰਟ ਛੇ ਮਿੰਟ ਤੱਕ ਚੱਲੇ ਰੋਮਾਂਚਕ ਮੁਕਾਬਲੇ ’ਚ 21-16, 16-21, 19-21 ਨਾਲ ਹਾਰ ਗਈ। ਦੁਨੀਆਂ ਦੀ ਛੇਵੇਂ ਨੰਬਰ ਦੀ ਸਿੰਧੂ ਦਾ ਅੱਜ ਦੇ ਮੈਚ ਤੋਂ ਪਹਿਲਾਂ 14ਵੀਂ ਰੈਂਕਿੰਗ ਦੀ ਜਪਾਨੀ ਖਿਡਾਰਨ ਖ਼ਿਲਾਫ਼ ਜਿੱਤ ਦਾ ਰਿਕਾਰਡ 4-2 ਸੀ।