ਨਵੀਂ ਦਿੱਲੀ: ਵਿਸ਼ਵ ਬੈਡਮਿੰਟਨ ਫੈੱਡਰੇਸ਼ਨ (ਬੀਡਬਲਯੂਐੱਫ) ਨੇ ਦੱਸਿਆ ਕਿ ਵਿਸ਼ਵ ਚੈਂਪੀਅਨ ਪੀਵੀ ਸਿੰਧੂ ਅਤੇ ਕੈਨੇਡਾ ਦੇ ਮਾਈਕਲ ਲੀ ਨੂੰ ਕੌਮੀ ਓਲੰਪਿਕ ਕਮੇਟੀ (ਆਈਓਸੀ) ਦੇ ‘ਬਿਲੀਵ ਇਨ ਸਪੋਰਟਸ’ ਮੁਹਿੰਮ ਲਈ ਖਿਡਾਰੀਆਂ ਦਾ ਅੰਬੈਸਡਰ ਨਾਮਜ਼ਦ ਕੀਤਾ ਗਿਆ ਹੈ। ਸਿੰਧੂ ਅਤੇ ਲੀ ਦੋਹੇਂ ਪਿਛਲੇ ਸਾਲ ਅਪਰੈਲ ਤੋਂ ਬੀਡਬਲਯੂਐੱਫ ਲਈ ‘ਆਈ ਐਮ ਬੈਡਮਿੰਟਨ’ ਮੁਹਿੰਮ ਦੇ ਅੰਬੈਸਡਰ ਹਨ। ਇਸ ਬਾਰੇ ਸਿੰਧੂ ਨੇ ਕਿਹਾ, ‘‘ਆਈਓਸੀ ਵੱਲੋਂ ਅੰਬੈਸਡਰ ਨਾਮਜ਼ਦ ਕੀਤਾ ਜਾਣਾ ਮਾਣ ਵਾਲੀ ਗੱਲ ਹੈ। ਮੈਂ ਮੁਕਾਬਲਿਆਂ ਵਿੱਚ ਕਿਸੇ ਵੀ ਤਰ੍ਹਾਂ ਦੇ ਹੇਰ-ਫੇਰ ਖ਼ਿਲਾਫ਼ ਆਪਣੇ ਸਾਥੀ ਖਿਡਾਰੀਆਂ ਨਾਲ ਖੜ੍ਹੀ ਹਾਂ।’’