ਨਵੀਂ ਦਿੱਲੀ, 23 ਦਸੰਬਰ

ਇਥੇ ਸਿੰਘੂ ਬਾਰਡਰ ’ਤੇ ਸਾਰੀਆਂ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਬਾਅਦ ਦੁਪਹਿਰ ਦੋ ਵਜੇ ਸ਼ੁਰੂ ਹੋਈ, ਜਿਸ ਵਿੱਚ ਲੰਘੇ ਦਿਨ ਬਣਾਈ ਗਈ ਪੰਜ ਮੈਂਬਰੀ ਕਮੇਟੀ ਵੱਲੋਂ ਕੇਂਦਰ ਸਰਕਾਰ ਨੂੰ ਭੇਜੀ ਜਾਣ ਵਾਲੀ ਚਿੱਠੀ ਦਾ ਖਰੜਾ ਪੇਸ਼ ਕੀਤਾ ਗਿਆ ਤੇ ਇਸ ਖਰੜੇ ਬਾਰੇ ਜੱਥੇਬੰਦੀਆਂ ਵੱਲੋਂ ਵਿਚਾਰ ਚਰਚਾ ਜਾਰੀ ਹੈ। ਕੇਂਦਰ ਸਰਕਾਰ ਵੱਲੋਂ ਪੱਤਰ ਕਿਸਾਨ ਯੂਨੀਅਨਾਂ ਨੂੰ ਭੇਜ ਕੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਨ ਵਾਲੀਆਂ ਜਥੇਬੰਦੀਆਂ ਨਾਲ ਗੱਲਬਾਤ ਮੁੜ ਸ਼ੁਰੂ ਕਰਕੇ ਸੰਵਾਦ ’ਚ ਆਈ ਖੜੋਤ ਤੋੜੀ ਸੀ।