ਸਿਡਨੀ, 24 ਅਪਰੈਲ
ਮਹਾਨ ਭਾਰਤੀ ਬੱਲੇਬਾਜ਼ ਸਚਿਨ ਤੇਂਦੁਲਕਰ ਦੇ 50ਵੇਂ ਜਨਮ ਦਿਨ ਮੌਕੇ ਸਿਡਨੀ ਕ੍ਰਿਕਟ ਗਰਾਊਂਡ (ਐੱਸਸੀਜੀ) ਵਿੱਚ ਅੱਜ ਉਨ੍ਹਾਂ ਦੇ ਨਾਮ ’ਤੇ ਇੱਕ ਗੇਟ ਦਾ ਨਾਮਕਰਨ ਕੀਤਾ ਗਿਆ। ਤੇਂਦੁਲਕਰ ਅੱਜ 50 ਸਾਲ ਦਾ ਹੋ ਗਿਆ ਹੈ। ਉਸ ਨੇ ਐੱਸਸੀਜੀ ਵਿੱਚ ਪੰਜ ਟੈਸਟ ਮੈਚਾਂ ਵਿੱਚ 157 ਦੀ ਔਸਤ ਨਾਲ 785 ਦੌੜਾਂ ਬਣਾਈਆਂ। ਇੱਥੇ ਉਸ ਦਾ ਸਭ ਤੋਂ ਵੱਧ ਸਕੋਰ ਨਾਬਾਦ 241 ਰਿਹਾ। ਤੇਂਦੁਲਕਰ ਨੇ ਭਾਰਤ ਦੇ ਬਾਹਰ ਐੱਸਸੀਜੀ ਨੂੰ ਆਪਣਾ ਮਨਪਸੰਦ ਕ੍ਰਿਕਟ ਮੈਦਾਨ ਕਰਾਰ ਦਿੱਤਾ।